ਕਹਾਉਤਾਂ 8

ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ, ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।

Proverbs 8:6 (UKJV) Hear; for I will speak of excellent things; and the opening of my lips shall be right things.

4“ਹੇ ਲੋਕੋ, ਮੈਂ ਤੁਹਾਨੂੰ ਪੁਕਾਰਦੀ ਹਾਂ, ਮੈਂ ਸਾਰੀ ਮਨੁੱਖਜਾਤੀ ਲਈ ਆਪਣੀ ਆਵਾਜ਼ ਉਠਾਉਂਦੀ ਹਾਂ।

5ਹੇ ਭੋਲਿਓ, ਹੁਸ਼ਿਆਰੀ ਸਿੱਖੋ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!

6ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ, ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।

7ਮੇਰਾ ਮੂੰਹ ਸੱਚ ਬੋਲਦਾ ਹੈ, ਕਿਉਂ ਜੋ ਮੇਰੇ ਬੁੱਲ ਬੁਰਿਆਈ ਤੋਂ ਘਿਣ ਕਰਦੇ ਹਨ।

8ਮੇਰੇ ਮੂੰਹ ਦੇ ਸਾਰੇ ਸ਼ਬਦ ਧਰਮ ਦੇ ਹਨ, ਉਹਨਾਂ ਵਿੱਚੋਂ ਕੋਈ ਵੀ ਵਿੰਗਾ ਟੇਡਾ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.