5ਹੇ ਭੋਲਿਓ, ਹੁਸ਼ਿਆਰੀ ਸਿੱਖੋ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
6ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ, ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।
7ਮੇਰਾ ਮੂੰਹ ਸੱਚ ਬੋਲਦਾ ਹੈ, ਕਿਉਂ ਜੋ ਮੇਰੇ ਬੁੱਲ ਬੁਰਿਆਈ ਤੋਂ ਘਿਣ ਕਰਦੇ ਹਨ।
8ਮੇਰੇ ਮੂੰਹ ਦੇ ਸਾਰੇ ਸ਼ਬਦ ਧਰਮ ਦੇ ਹਨ, ਉਹਨਾਂ ਵਿੱਚੋਂ ਕੋਈ ਵੀ ਵਿੰਗਾ ਟੇਡਾ ਨਹੀਂ ਹੈ।
9ਸਮਝਦਾਰ ਲਈ ਉਹ ਸਾਰੇ ਸਹੀ ਹਨ, ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।