2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।
3ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ, ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:
4“ਹੇ ਲੋਕੋ, ਮੈਂ ਤੁਹਾਨੂੰ ਪੁਕਾਰਦੀ ਹਾਂ, ਮੈਂ ਸਾਰੀ ਮਨੁੱਖਜਾਤੀ ਲਈ ਆਪਣੀ ਆਵਾਜ਼ ਉਠਾਉਂਦੀ ਹਾਂ।
5ਹੇ ਭੋਲਿਓ, ਹੁਸ਼ਿਆਰੀ ਸਿੱਖੋ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
6ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ, ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।