ਕਹਾਉਤਾਂ 9

ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਸਨੇ ਆਪਣੇ ਸੱਤ ਥੰਮ੍ਹਾਂ ਨੂੰ ਸਥਾਪਿਤ ਕੀਤਾ ਹੈ।

Proverbs 9:1 (UKJV) Wisdom has built her house, she has hewn out her seven pillars:

1ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਸਨੇ ਆਪਣੇ ਸੱਤ ਥੰਮ੍ਹਾਂ ਨੂੰ ਸਥਾਪਿਤ ਕੀਤਾ ਹੈ।

2ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ, ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।

3ਉਸ ਨੇ ਆਪਣੀਆਂ ਦਾਸੀਆ ਨੂੰ ਸੁਨੇਹਾ ਭੇਜਿਆ ਹੈ, ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.