ਪ੍ਰਕਾਸ਼ ਪੱਤਰ 11

ਇਸ ਤੋਂ ਬਾਅਦ ਮੈਨੂੰ ਮਾਪਣ ਵਾਲੇ ਡੰਡੇ ਵਰਗਾ ਇੱਕ ਕਾਨਾ ਦਿੱਤਾ ਗਿਆ ਅਤੇ ਮੈਨੂੰ ਕਿਹਾ ਗਿਆ, “ਜਾਓ ਅਤੇ ਪਰਮੇਸ਼ਵਰ ਦੇ ਹੈਕਲ ਅਤੇ ਜਗਵੇਦੀ ਨੂੰ ਇਸ ਦੇ ਉਪਾਸਕਾਂ ਦੇ ਨਾਲ ਮਾਪੋ।

Revelation 11:1 (UKJV) And there was given me a reed like unto a rod: and the angel stood, saying, Rise, and measure the temple of God, and the altar, and them that worship therein.

1ਇਸ ਤੋਂ ਬਾਅਦ ਮੈਨੂੰ ਮਾਪਣ ਵਾਲੇ ਡੰਡੇ ਵਰਗਾ ਇੱਕ ਕਾਨਾ ਦਿੱਤਾ ਗਿਆ ਅਤੇ ਮੈਨੂੰ ਕਿਹਾ ਗਿਆ, “ਜਾਓ ਅਤੇ ਪਰਮੇਸ਼ਵਰ ਦੇ ਹੈਕਲ ਅਤੇ ਜਗਵੇਦੀ ਨੂੰ ਇਸ ਦੇ ਉਪਾਸਕਾਂ ਦੇ ਨਾਲ ਮਾਪੋ।

2ਪਰ ਬਾਹਰੀ ਵਿਹੜੇ ਨੂੰ ਛੱਡੋ; ਇਸ ਨੂੰ ਨਾ ਨਾਪੋ, ਕਿਉਂਕਿ ਇਹ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ ਹੈ। ਉਹ ਬਤਾਲੀਆਂ ਮਹੀਨਿਆਂ ਲਈ ਮਤਲਬ ਸਾਢੇ ਤਿੰਨ ਸਾਲਾਂ ਲਈ ਪਵਿੱਤਰ ਸ਼ਹਿਰ ਨੂੰ ਲਤਾੜਨਗੀਆਂ।

3ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.