1ਇਸ ਤੋਂ ਬਾਅਦ ਮੈਨੂੰ ਮਾਪਣ ਵਾਲੇ ਡੰਡੇ ਵਰਗਾ ਇੱਕ ਕਾਨਾ ਦਿੱਤਾ ਗਿਆ ਅਤੇ ਮੈਨੂੰ ਕਿਹਾ ਗਿਆ, “ਜਾਓ ਅਤੇ ਪਰਮੇਸ਼ਵਰ ਦੇ ਹੈਕਲ ਅਤੇ ਜਗਵੇਦੀ ਨੂੰ ਇਸ ਦੇ ਉਪਾਸਕਾਂ ਦੇ ਨਾਲ ਮਾਪੋ।
2ਪਰ ਬਾਹਰੀ ਵਿਹੜੇ ਨੂੰ ਛੱਡੋ; ਇਸ ਨੂੰ ਨਾ ਨਾਪੋ, ਕਿਉਂਕਿ ਇਹ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ ਹੈ। ਉਹ ਬਤਾਲੀਆਂ ਮਹੀਨਿਆਂ ਲਈ ਮਤਲਬ ਸਾਢੇ ਤਿੰਨ ਸਾਲਾਂ ਲਈ ਪਵਿੱਤਰ ਸ਼ਹਿਰ ਨੂੰ ਲਤਾੜਨਗੀਆਂ।
3ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”
4ਇਹ ਉਹ, “ਦੋ ਜ਼ੈਤੂਨ ਦੇ ਰੁੱਖ” ਅਤੇ ਦੋ ਸ਼ਮਾਦਾਨ ਹਨ ਅਤੇ, “ਉਹ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਹਨ।”