2ਪਰ ਬਾਹਰੀ ਵਿਹੜੇ ਨੂੰ ਛੱਡੋ; ਇਸ ਨੂੰ ਨਾ ਨਾਪੋ, ਕਿਉਂਕਿ ਇਹ ਗ਼ੈਰ-ਯਹੂਦੀਆਂ ਨੂੰ ਦਿੱਤਾ ਗਿਆ ਹੈ। ਉਹ ਬਤਾਲੀਆਂ ਮਹੀਨਿਆਂ ਲਈ ਮਤਲਬ ਸਾਢੇ ਤਿੰਨ ਸਾਲਾਂ ਲਈ ਪਵਿੱਤਰ ਸ਼ਹਿਰ ਨੂੰ ਲਤਾੜਨਗੀਆਂ।
3ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”
4ਇਹ ਉਹ, “ਦੋ ਜ਼ੈਤੂਨ ਦੇ ਰੁੱਖ” ਅਤੇ ਦੋ ਸ਼ਮਾਦਾਨ ਹਨ ਅਤੇ, “ਉਹ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਹਨ।”
5ਜੇ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨਾਂ ਦੇ ਮੂੰਹ ਵਿੱਚੋਂ ਅੱਗ ਆਉਂਦੀ ਹੈ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਜੋ ਕੋਈ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਉਸ ਦਾ ਮਰਨਾ ਤੈਅ ਹੈ।
6ਉਹਨਾਂ ਕੋਲ ਅਕਾਸ਼ ਨੂੰ ਬੰਦ ਕਰਨ ਦੀ ਸ਼ਕਤੀ ਹੈ ਤਾਂ ਜੋ ਉਹਨਾਂ ਦੇ ਭਵਿੱਖਬਾਣੀ ਕਰਨ ਦੌਰਾਨ ਮੀਂਹ ਨਾ ਪਵੇ; ਅਤੇ ਉਹਨਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਅਤੇ ਧਰਤੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਹਾਂਮਾਰੀ ਨਾਲ ਜਿੰਨੀ ਵਾਰ ਉਹ ਚਾਹੇ ਮਾਰਨ ਦੀ ਸ਼ਕਤੀ ਹੈ।