ਪ੍ਰਕਾਸ਼ ਪੱਤਰ 11

ਜੇ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨਾਂ ਦੇ ਮੂੰਹ ਵਿੱਚੋਂ ਅੱਗ ਆਉਂਦੀ ਹੈ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਜੋ ਕੋਈ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਉਸ ਦਾ ਮਰਨਾ ਤੈਅ ਹੈ।

Revelation 11:5 (UKJV) And if any man will hurt them, fire proceeds out of their mouth, and devours their enemies: and if any man will hurt them, he must in this manner be killed.

3ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਨਿਯੁਕਤ ਕਰਾਂਗਾ, ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਸਾਢੇ ਤਿੰਨ ਸਾਲਾਂ ਲਈ ਤੱਪੜ ਪਹਿਨੇ ਹੋਏ ਭਵਿੱਖਬਾਣੀ ਕਰਨਗੇ।”

4ਇਹ ਉਹ, “ਦੋ ਜ਼ੈਤੂਨ ਦੇ ਰੁੱਖ” ਅਤੇ ਦੋ ਸ਼ਮਾਦਾਨ ਹਨ ਅਤੇ, “ਉਹ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਹਨ।”

5ਜੇ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨਾਂ ਦੇ ਮੂੰਹ ਵਿੱਚੋਂ ਅੱਗ ਆਉਂਦੀ ਹੈ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਜੋ ਕੋਈ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਉਸ ਦਾ ਮਰਨਾ ਤੈਅ ਹੈ।

6ਉਹਨਾਂ ਕੋਲ ਅਕਾਸ਼ ਨੂੰ ਬੰਦ ਕਰਨ ਦੀ ਸ਼ਕਤੀ ਹੈ ਤਾਂ ਜੋ ਉਹਨਾਂ ਦੇ ਭਵਿੱਖਬਾਣੀ ਕਰਨ ਦੌਰਾਨ ਮੀਂਹ ਨਾ ਪਵੇ; ਅਤੇ ਉਹਨਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਅਤੇ ਧਰਤੀ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਹਾਂਮਾਰੀ ਨਾਲ ਜਿੰਨੀ ਵਾਰ ਉਹ ਚਾਹੇ ਮਾਰਨ ਦੀ ਸ਼ਕਤੀ ਹੈ।

7ਹੁਣ ਜਦੋਂ ਉਹਨਾਂ ਨੇ ਆਪਣੀ ਗਵਾਹੀ ਖਤਮ ਕਰ ਲਈ ਹੈ, ਅਥਾਹ ਕੁੰਡ ਤੋਂ ਆਉਣ ਵਾਲਾ ਦਰਿੰਦਾ ਉਹਨਾਂ ਉੱਤੇ ਹਮਲਾ ਕਰੇਗਾ ਅਤੇ ਉਹਨਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.