ਪ੍ਰਕਾਸ਼ ਪੱਤਰ 13

“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ, ਤਾਂ ਕੈਦ ਵਿੱਚ ਉਹ ਜਾਣਗੇ। ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ, ਤਾਂ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।” ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।

Revelation 13:10 (UKJV) He that leads into captivity shall go into captivity: he that kills with the sword must be killed with the sword. Here is the patience and the faith of the saints.

8ਅਤੇ ਧਰਤੀ ਦੇ ਸਾਰੇ ਵਸਨੀਕ ਜਾਨਵਰ ਦੀ ਪੂਜਾ ਕਰਨਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸੰਸਾਰ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।

9ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।

10“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ, ਤਾਂ ਕੈਦ ਵਿੱਚ ਉਹ ਜਾਣਗੇ। ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ, ਤਾਂ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।” ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।

11ਫਿਰ ਮੈਂ ਇੱਕ ਦੂਸਰਾ ਦਰਿੰਦਾ ਦੇਖਿਆ, ਜੋ ਧਰਤੀ ਤੋਂ ਬਾਹਰ ਆ ਰਿਹਾ ਸੀ। ਇਸ ਦੇ ਲੇਲੇ ਵਰਗੇ ਦੋ ਸਿੰਗ ਸਨ, ਪਰ ਇਹ ਅਜਗਰ ਵਾਂਗ ਬੋਲਦਾ ਸੀ।

12ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸ ਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸ ਦਾ ਘਾਤਕ ਜ਼ਖਮ ਭਰ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.