ਪ੍ਰਕਾਸ਼ ਪੱਤਰ 13

ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।

Revelation 13:9 (UKJV) If any man have an ear, let him hear.

7ਇਸ ਨੂੰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਿਰੁੱਧ ਲੜਾਈ ਲੜਨ ਅਤੇ ਉਹਨਾਂ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਗਈ ਸੀ। ਅਤੇ ਇਸ ਨੂੰ ਹਰ ਕਬੀਲੇ, ਲੋਕਾਂ, ਭਾਸ਼ਾ ਅਤੇ ਕੌਮ ਉੱਤੇ ਅਧਿਕਾਰ ਦਿੱਤਾ ਗਿਆ ਸੀ।

8ਅਤੇ ਧਰਤੀ ਦੇ ਸਾਰੇ ਵਸਨੀਕ ਜਾਨਵਰ ਦੀ ਪੂਜਾ ਕਰਨਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸੰਸਾਰ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।

9ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।

10“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ, ਤਾਂ ਕੈਦ ਵਿੱਚ ਉਹ ਜਾਣਗੇ। ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ, ਤਾਂ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।” ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।

11ਫਿਰ ਮੈਂ ਇੱਕ ਦੂਸਰਾ ਦਰਿੰਦਾ ਦੇਖਿਆ, ਜੋ ਧਰਤੀ ਤੋਂ ਬਾਹਰ ਆ ਰਿਹਾ ਸੀ। ਇਸ ਦੇ ਲੇਲੇ ਵਰਗੇ ਦੋ ਸਿੰਗ ਸਨ, ਪਰ ਇਹ ਅਜਗਰ ਵਾਂਗ ਬੋਲਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.