12ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸ ਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸ ਦਾ ਘਾਤਕ ਜ਼ਖਮ ਭਰ ਗਿਆ ਸੀ।
13ਅਤੇ ਇਸ ਨੇ ਮਹਾਨ ਸੰਕੇਤ ਦਿੱਤੇ, ਇੱਥੋ ਤੱਕ ਕਿ ਲੋਕਾਂ ਦੇ ਦੇਖਦੇ ਹੀ ਉਹ ਸਵਰਗ ਤੋਂ ਧਰਤੀ ਤੇ ਅੱਗ ਬਰਸਾ ਦਿੰਦਾ ਸੀ।
14ਚਿੰਨ੍ਹਾਂ ਦੇ ਕਾਰਨ ਇਸ ਨੂੰ ਪਹਿਲੇ ਜਾਨਵਰ ਦੀ ਤਰਫੋਂ ਪ੍ਰਦਰਸ਼ਨ ਕਰਨ ਦੀ ਸ਼ਕਤੀ ਦਿੱਤੀ ਗਈ ਸੀ, ਇਸ ਨੇ ਧਰਤੀ ਦੇ ਵਾਸੀਆਂ ਨੂੰ ਧੋਖਾ ਦਿੱਤਾ। ਇਸ ਨੇ ਉਹਨਾਂ ਨੂੰ ਉਸ ਦਰਿੰਦੇ ਦੇ ਸਨਮਾਨ ਵਿੱਚ ਇੱਕ ਚਿੱਤਰ ਸਥਾਪਤ ਕਰਨ ਦਾ ਆਦੇਸ਼ ਦਿੱਤਾ ਜੋ ਤਲਵਾਰ ਨਾਲ ਜ਼ਖਮੀ ਹੋਇਆ ਸੀ ਅਤੇ ਫਿਰ ਵੀ ਜੀਉਂਦਾ ਰਿਹਾ।
15ਦੂਜੇ ਦਰਿੰਦੇ ਨੂੰ ਪਹਿਲੇ ਦਰਿੰਦੇ ਦੇ ਚਿੱਤਰ ਨੂੰ ਸਾਹ ਦੇਣ ਦੀ ਸ਼ਕਤੀ ਦਿੱਤੀ ਗਈ ਸੀ, ਤਾਂ ਜੋ ਇਹ ਮੂਰਤ ਬੋਲ ਸਕੇ ਅਤੇ ਉਹਨਾਂ ਸਾਰਿਆਂ ਨੂੰ ਮਾਰੇ ਜਾਣ ਦਾ ਕਾਰਨ ਬਣ ਸਕੇ ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।
16ਇਸ ਨੇ ਸਾਰੇ ਲੋਕਾਂ, ਵੱਡੇ ਅਤੇ ਛੋਟੇ, ਅਮੀਰ ਅਤੇ ਗਰੀਬ, ਅਜ਼ਾਦ ਅਤੇ ਗੁਲਾਮ, ਨੂੰ ਆਪਣੇ ਸੱਜੇ ਹੱਥਾਂ ਜਾਂ ਮੱਥੇ ਉੱਤੇ ਨਿਸ਼ਾਨ ਪ੍ਰਾਪਤ ਕਰਨ ਲਈ ਮਜ਼ਬੂਰ ਕੀਤਾ।