ਪ੍ਰਕਾਸ਼ ਪੱਤਰ 14

ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸ ਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”

Revelation 14:8 (UKJV) And there followed another angel, saying, Babylon is fallen, is fallen, that great city, because she made all nations drink of the wine of the wrath of her fornication.

6ਫਿਰ ਮੈਂ ਇੱਕ ਹੋਰ ਦੂਤ ਨੂੰ ਅਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਉਸ ਕੋਲ ਸਦੀਵੀ ਖੁਸ਼ਖ਼ਬਰੀ ਸੀ ਜੋ ਧਰਤੀ ਉੱਤੇ ਰਹਿਣ ਵਾਲੇ ਹਰ ਕੌਮ, ਕਬੀਲੇ, ਭਾਸ਼ਾ ਅਤੇ ਲੋਕਾਂ ਨੂੰ ਸੁਣਾਉਣ ਲਈ ਸੀ।

7ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।”

8ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸ ਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”

9ਇੱਕ ਤੀਜਾ ਦੂਤ ਉਹਨਾਂ ਦੇ ਮਗਰ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ: “ਜੇ ਕੋਈ ਜਾਨਵਰ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਇਸ ਦਾ ਨਿਸ਼ਾਨ ਪਾਉਂਦਾ ਹੈ,

10ਉਹ ਵੀ, ਪਰਮੇਸ਼ਵਰ ਦੇ ਕਹਿਰ ਦਾ ਦਾਖਰਸ ਪੀਣਗੇ, ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਪੂਰੀ ਤਾਕਤ ਪਾ ਦਿੱਤੀ ਗਈ ਹੈ। ਪਵਿੱਤਰ ਦੂਤਾਂ ਅਤੇ ਲੇਲੇ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਬਲਦੀ ਗੰਧਕ ਨਾਲ ਤਸੀਹੇ ਦਿੱਤੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.