ਪ੍ਰਕਾਸ਼ ਪੱਤਰ 14

ਇੱਕ ਤੀਜਾ ਦੂਤ ਉਹਨਾਂ ਦੇ ਮਗਰ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ: “ਜੇ ਕੋਈ ਜਾਨਵਰ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਇਸ ਦਾ ਨਿਸ਼ਾਨ ਪਾਉਂਦਾ ਹੈ,

Revelation 14:9 (UKJV) And the third angel followed them, saying with a loud voice, If any man worship the beast and his image, and receive his mark in his forehead, or in his hand,

7ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, “ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।”

8ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸ ਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”

9ਇੱਕ ਤੀਜਾ ਦੂਤ ਉਹਨਾਂ ਦੇ ਮਗਰ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ: “ਜੇ ਕੋਈ ਜਾਨਵਰ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਇਸ ਦਾ ਨਿਸ਼ਾਨ ਪਾਉਂਦਾ ਹੈ,

10ਉਹ ਵੀ, ਪਰਮੇਸ਼ਵਰ ਦੇ ਕਹਿਰ ਦਾ ਦਾਖਰਸ ਪੀਣਗੇ, ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਪੂਰੀ ਤਾਕਤ ਪਾ ਦਿੱਤੀ ਗਈ ਹੈ। ਪਵਿੱਤਰ ਦੂਤਾਂ ਅਤੇ ਲੇਲੇ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਬਲਦੀ ਗੰਧਕ ਨਾਲ ਤਸੀਹੇ ਦਿੱਤੇ ਜਾਣਗੇ।

11ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਸਦਾ ਅਤੇ ਸਦਾ ਲਈ ਉੱਠੇਗਾ। ਉਹਨਾਂ ਲੋਕਾਂ ਲਈ ਦਿਨ ਜਾਂ ਰਾਤ ਕੋਈ ਆਰਾਮ ਨਹੀਂ ਹੋਵੇਗਾ ਜੋ ਜਾਨਵਰ ਅਤੇ ਇਸ ਦੇ ਚਿੱਤਰ ਦੀ ਪੂਜਾ ਕਰਦੇ ਹਨ, ਜਾਂ ਕਿਸੇ ਵੀ ਵਿਅਕਤੀ ਲਈ ਜੋ ਇਸ ਦੇ ਨਾਮ ਦਾ ਨਿਸ਼ਾਨ ਪ੍ਰਾਪਤ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.