ਪ੍ਰਕਾਸ਼ ਪੱਤਰ 15

ਇਸ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਹੋਰ ਮਹਾਨ ਅਤੇ ਸ਼ਾਨਦਾਰ ਚਿੰਨ੍ਹ ਵੇਖਿਆ: ਸੱਤ ਦੂਤ ਸੱਤ ਆਖਰੀ ਬਿਪਤਾਵਾਂ ਦੇ ਨਾਲ, ਕਿਉਂਕਿ ਉਹਨਾਂ ਨਾਲ ਪਰਮੇਸ਼ਵਰ ਦਾ ਕ੍ਰੋਧ ਪੂਰਾ ਹੋ ਗਿਆ ਹੈ।

Revelation 15:1 (UKJV) And I saw another sign in heaven, great and marvellous, seven angels having the seven last plagues; for in them is filled up the wrath of God.

1ਇਸ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਹੋਰ ਮਹਾਨ ਅਤੇ ਸ਼ਾਨਦਾਰ ਚਿੰਨ੍ਹ ਵੇਖਿਆ: ਸੱਤ ਦੂਤ ਸੱਤ ਆਖਰੀ ਬਿਪਤਾਵਾਂ ਦੇ ਨਾਲ, ਕਿਉਂਕਿ ਉਹਨਾਂ ਨਾਲ ਪਰਮੇਸ਼ਵਰ ਦਾ ਕ੍ਰੋਧ ਪੂਰਾ ਹੋ ਗਿਆ ਹੈ।

2ਅਤੇ ਮੈਂ ਉਹ ਵੇਖਿਆ ਜੋ ਸ਼ੀਸ਼ੇ ਦੇ ਸਮੁੰਦਰ ਵਰਗਾ ਦਿਖਾਈ ਦਿੰਦਾ ਸੀ ਜੋ ਅੱਗ ਨਾਲ ਚਮਕ ਰਿਹਾ ਸੀ ਅਤੇ ਸਮੁੰਦਰ ਦੇ ਕੋਲ ਉਹ ਖੜ੍ਹੇ ਸਨ, ਉਹ ਜਿਹੜੇ ਦਰਿੰਦੇ ਅਤੇ ਇਸ ਦੇ ਚਿੱਤਰ ਅਤੇ ਇਸ ਦੇ ਨਾਮ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਬਰਬਤ ਫੜ੍ਹੀ ਹੋਈ ਸੀ

3ਅਤੇ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਅਤੇ ਲੇਲੇ ਦਾ ਗੀਤ ਗਾਇਆ: “ਤੁਹਾਡੇ ਕੰਮ ਮਹਾਨ ਅਤੇ ਅਦਭੁਤ ਹਨ, ਸਰਵ ਸ਼ਕਤੀਮਾਨ ਪ੍ਰਭੂ। ਤੁਹਾਡੇ ਰਾਹ ਸਹੀ ਅਤੇ ਸੱਚੇ ਹਨ, ਕੌਮਾਂ ਦੇ ਰਾਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.