ਪ੍ਰਕਾਸ਼ ਪੱਤਰ 15

ਅਤੇ ਮੈਂ ਉਹ ਵੇਖਿਆ ਜੋ ਸ਼ੀਸ਼ੇ ਦੇ ਸਮੁੰਦਰ ਵਰਗਾ ਦਿਖਾਈ ਦਿੰਦਾ ਸੀ ਜੋ ਅੱਗ ਨਾਲ ਚਮਕ ਰਿਹਾ ਸੀ ਅਤੇ ਸਮੁੰਦਰ ਦੇ ਕੋਲ ਉਹ ਖੜ੍ਹੇ ਸਨ, ਉਹ ਜਿਹੜੇ ਦਰਿੰਦੇ ਅਤੇ ਇਸ ਦੇ ਚਿੱਤਰ ਅਤੇ ਇਸ ਦੇ ਨਾਮ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਬਰਬਤ ਫੜ੍ਹੀ ਹੋਈ ਸੀ

Revelation 15:2 (UKJV) And I saw as it were a sea of glass mingled with fire: and them that had got the victory over the beast, and over his image, and over his mark, and over the number of his name, stand on the sea of glass, having the harps of God.

1ਇਸ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਹੋਰ ਮਹਾਨ ਅਤੇ ਸ਼ਾਨਦਾਰ ਚਿੰਨ੍ਹ ਵੇਖਿਆ: ਸੱਤ ਦੂਤ ਸੱਤ ਆਖਰੀ ਬਿਪਤਾਵਾਂ ਦੇ ਨਾਲ, ਕਿਉਂਕਿ ਉਹਨਾਂ ਨਾਲ ਪਰਮੇਸ਼ਵਰ ਦਾ ਕ੍ਰੋਧ ਪੂਰਾ ਹੋ ਗਿਆ ਹੈ।

2ਅਤੇ ਮੈਂ ਉਹ ਵੇਖਿਆ ਜੋ ਸ਼ੀਸ਼ੇ ਦੇ ਸਮੁੰਦਰ ਵਰਗਾ ਦਿਖਾਈ ਦਿੰਦਾ ਸੀ ਜੋ ਅੱਗ ਨਾਲ ਚਮਕ ਰਿਹਾ ਸੀ ਅਤੇ ਸਮੁੰਦਰ ਦੇ ਕੋਲ ਉਹ ਖੜ੍ਹੇ ਸਨ, ਉਹ ਜਿਹੜੇ ਦਰਿੰਦੇ ਅਤੇ ਇਸ ਦੇ ਚਿੱਤਰ ਅਤੇ ਇਸ ਦੇ ਨਾਮ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਬਰਬਤ ਫੜ੍ਹੀ ਹੋਈ ਸੀ

3ਅਤੇ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਅਤੇ ਲੇਲੇ ਦਾ ਗੀਤ ਗਾਇਆ: “ਤੁਹਾਡੇ ਕੰਮ ਮਹਾਨ ਅਤੇ ਅਦਭੁਤ ਹਨ, ਸਰਵ ਸ਼ਕਤੀਮਾਨ ਪ੍ਰਭੂ। ਤੁਹਾਡੇ ਰਾਹ ਸਹੀ ਅਤੇ ਸੱਚੇ ਹਨ, ਕੌਮਾਂ ਦੇ ਰਾਜੇ।

4ਹੇ ਪ੍ਰਭੂ, ਤੁਹਾਡੇ ਤੋਂ ਕੌਣ ਨਹੀਂ ਡਰੇਗਾ, ਅਤੇ ਤੁਹਾਡੇ ਨਾਮ ਦੀ ਮਹਿਮਾ ਨਹੀਂ ਕਰੇਗਾ? ਕੇਵਲ ਤੁਸੀਂ ਹੀ ਪਵਿੱਤਰ ਹੋ। ਸਾਰੀਆਂ ਕੌਮਾਂ ਆਉਣਗੀਆਂ ਅਤੇ ਤੁਹਾਡੀ ਆਰਧਨਾ ਕਰਨਗੀਆਂ, ਕਿਉਂਕਿ ਤੁਹਾਡੇ ਧਰਮੀ ਕੰਮਾਂ ਦਾ ਖੁਲਾਸਾ ਹੋਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.