ਪ੍ਰਕਾਸ਼ ਪੱਤਰ 16

ਤਦ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ, ਬੱਦਲਾਂ ਦਾ ਗਰਜਣਾ ਅਤੇ ਵੱਡਾ ਭੂਚਾਲ ਆਇਆ। ਅਜਿਹਾ ਵੱਡਾ ਭੂਚਾਲ ਕਿ ਜਦੋਂ ਤੋਂ ਮਨੁੱਖਾਂ ਦੀ ਰਚਨਾ ਧਰਤੀ ਤੇ ਹੋਈ ਕਦੀ ਨਹੀਂ ਆਇਆ।

Revelation 16:18 (UKJV) And there were voices, and thunders, and lightnings; and there was a great earthquake, such as was not since men were upon the earth, so mighty an earthquake, and so great.

16ਤਦ ਉਹਨਾਂ ਦੁਸ਼ਟ ਆਤਮਾਵਾਂ ਨੇ ਰਾਜਿਆਂ ਨੂੰ ਉਸ ਥਾਂ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਦੇ ਹਨ ਇਕੱਠੀਆਂ ਕੀਤਾ।

17ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਵਿੱਚ ਡੋਲ੍ਹ ਦਿੱਤਾ, ਅਤੇ ਹੈਕਲ ਦੀ ਸਿੰਘਾਸਣ ਵਿੱਚੋਂ ਇੱਕ ਉੱਚੀ ਆਵਾਜ਼ ਆਈ, “ਪੂਰਾ ਹੋ ਚੁੱਕਾ ਹੈ!”

18ਤਦ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ, ਬੱਦਲਾਂ ਦਾ ਗਰਜਣਾ ਅਤੇ ਵੱਡਾ ਭੂਚਾਲ ਆਇਆ। ਅਜਿਹਾ ਵੱਡਾ ਭੂਚਾਲ ਕਿ ਜਦੋਂ ਤੋਂ ਮਨੁੱਖਾਂ ਦੀ ਰਚਨਾ ਧਰਤੀ ਤੇ ਹੋਈ ਕਦੀ ਨਹੀਂ ਆਇਆ।

19ਉਹ ਬਾਬੇਲ ਦਾ ਵੱਡਾ ਸ਼ਹਿਰ ਤਿੰਨ ਹਿੱਸਿਆ ਵਿੱਚ ਪਾਟ ਗਿਆ, ਕੌਮਾਂ ਅਤੇ ਰਾਸ਼ਟਰ ਨਾਸ਼ ਹੋ ਗਏ। ਪਰਮੇਸ਼ਵਰ ਨੇ ਵੱਡੇ ਨਗਰ ਬਾਬੇਲ ਨੂੰ ਯਾਦ ਕੀਤਾ ਅਤੇ ਆਪਣੇ ਕ੍ਰੋਧ ਦੇ ਦਾਖਰਸ ਦਾ ਪਿਆਲਾ ਉਸ ਨੂੰ ਪਿਲਾਇਆ।

20ਸਾਰੇ ਟਾਪੂ ਭੱਜ ਗਏ, ਪਹਾੜ ਅਲੋਪ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.