ਪ੍ਰਕਾਸ਼ ਪੱਤਰ 16

ਉਹ ਬਾਬੇਲ ਦਾ ਵੱਡਾ ਸ਼ਹਿਰ ਤਿੰਨ ਹਿੱਸਿਆ ਵਿੱਚ ਪਾਟ ਗਿਆ, ਕੌਮਾਂ ਅਤੇ ਰਾਸ਼ਟਰ ਨਾਸ਼ ਹੋ ਗਏ। ਪਰਮੇਸ਼ਵਰ ਨੇ ਵੱਡੇ ਨਗਰ ਬਾਬੇਲ ਨੂੰ ਯਾਦ ਕੀਤਾ ਅਤੇ ਆਪਣੇ ਕ੍ਰੋਧ ਦੇ ਦਾਖਰਸ ਦਾ ਪਿਆਲਾ ਉਸ ਨੂੰ ਪਿਲਾਇਆ।

Revelation 16:19 (UKJV) And the great city was divided into three parts, and the cities of the nations fell: and great Babylon came in remembrance before God, to give unto her the cup of the wine of the fierceness of his wrath.

17ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਵਿੱਚ ਡੋਲ੍ਹ ਦਿੱਤਾ, ਅਤੇ ਹੈਕਲ ਦੀ ਸਿੰਘਾਸਣ ਵਿੱਚੋਂ ਇੱਕ ਉੱਚੀ ਆਵਾਜ਼ ਆਈ, “ਪੂਰਾ ਹੋ ਚੁੱਕਾ ਹੈ!”

18ਤਦ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ, ਬੱਦਲਾਂ ਦਾ ਗਰਜਣਾ ਅਤੇ ਵੱਡਾ ਭੂਚਾਲ ਆਇਆ। ਅਜਿਹਾ ਵੱਡਾ ਭੂਚਾਲ ਕਿ ਜਦੋਂ ਤੋਂ ਮਨੁੱਖਾਂ ਦੀ ਰਚਨਾ ਧਰਤੀ ਤੇ ਹੋਈ ਕਦੀ ਨਹੀਂ ਆਇਆ।

19ਉਹ ਬਾਬੇਲ ਦਾ ਵੱਡਾ ਸ਼ਹਿਰ ਤਿੰਨ ਹਿੱਸਿਆ ਵਿੱਚ ਪਾਟ ਗਿਆ, ਕੌਮਾਂ ਅਤੇ ਰਾਸ਼ਟਰ ਨਾਸ਼ ਹੋ ਗਏ। ਪਰਮੇਸ਼ਵਰ ਨੇ ਵੱਡੇ ਨਗਰ ਬਾਬੇਲ ਨੂੰ ਯਾਦ ਕੀਤਾ ਅਤੇ ਆਪਣੇ ਕ੍ਰੋਧ ਦੇ ਦਾਖਰਸ ਦਾ ਪਿਆਲਾ ਉਸ ਨੂੰ ਪਿਲਾਇਆ।

20ਸਾਰੇ ਟਾਪੂ ਭੱਜ ਗਏ, ਪਹਾੜ ਅਲੋਪ ਹੋ ਗਏ।

21ਅਕਾਸ਼ ਤੋਂ ਮਨੁੱਖਾਂ ਉੱਪਰ ਵੱਡੇ-ਵੱਡੇ ਗੜੇ ਪਏ ਇੱਕ ਗੜਾ ਲਗਭਗ 150 ਕਿੱਲੋ ਦਾ ਸੀ, ਅਤੇ ਇਸ ਆਫਤ ਕਾਰਨ ਲੋਕ ਪਰਮੇਸ਼ਵਰ ਦੀ ਨਿੰਦਿਆ ਕਰਨ ਲੱਗੇ ਕਿਉਂਕਿ ਉਹ ਮਹਾਂਮਾਰੀ ਬਹੁਤ ਭਿਆਨਕ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.