1ਇਹ ਘਟਨਾਵਾਂ ਹੋਣ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜਿਸ ਦੇ ਕੋਲ ਅਧਿਕਾਰ ਸੀ ਅਤੇ ਉਸ ਦੇ ਤੇਜ ਨਾਲ ਧਰਤੀ ਚਾਨਣ ਨਾਲ ਭਰ ਗਈ।
2ਅਤੇ ਬਹੁਤ ਉੱਚੀ ਆਵਾਜ਼ ਵਿੱਚ ਪੁਕਾਰ ਕੇ ਉਸ ਨੇ ਆਖਿਆ: “ ‘ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ!’ ਉਹ ਦੁਸ਼ਟ ਆਤਮਾਵਾਂ ਦਾ ਘਰ ਬਣ ਗਿਆ ਅਤੇ ਹਰ ਦੁਸ਼ਟ ਆਤਮਾ ਦਾ ਅੱਡਾ, ਹਰ ਅਸ਼ੁੱਧ ਪੰਛੀ ਦਾ ਬਸੇਰਾ, ਅਰਥਾਤ ਹਰ ਅਸ਼ੁੱਧ ਅਤੇ ਘਿਣਾਉਣੇ ਜਾਨਵਰਾਂ ਦੇ ਰਹਿਣ ਦਾ ਸਥਾਨ।
3ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ, ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।”