ਪ੍ਰਕਾਸ਼ ਪੱਤਰ 18

ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ, ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।”

Revelation 18:3 (UKJV) For all nations have drunk of the wine of the wrath of her fornication, and the kings of the earth have committed fornication with her, and the merchants of the earth are waxed rich through the abundance of her delicacies.

1ਇਹ ਘਟਨਾਵਾਂ ਹੋਣ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜਿਸ ਦੇ ਕੋਲ ਅਧਿਕਾਰ ਸੀ ਅਤੇ ਉਸ ਦੇ ਤੇਜ ਨਾਲ ਧਰਤੀ ਚਾਨਣ ਨਾਲ ਭਰ ਗਈ।

2ਅਤੇ ਬਹੁਤ ਉੱਚੀ ਆਵਾਜ਼ ਵਿੱਚ ਪੁਕਾਰ ਕੇ ਉਸ ਨੇ ਆਖਿਆ: “ ‘ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ!’ ਉਹ ਦੁਸ਼ਟ ਆਤਮਾਵਾਂ ਦਾ ਘਰ ਬਣ ਗਿਆ ਅਤੇ ਹਰ ਦੁਸ਼ਟ ਆਤਮਾ ਦਾ ਅੱਡਾ, ਹਰ ਅਸ਼ੁੱਧ ਪੰਛੀ ਦਾ ਬਸੇਰਾ, ਅਰਥਾਤ ਹਰ ਅਸ਼ੁੱਧ ਅਤੇ ਘਿਣਾਉਣੇ ਜਾਨਵਰਾਂ ਦੇ ਰਹਿਣ ਦਾ ਸਥਾਨ।

3ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ, ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।”

4ਮੈਂ ਇੱਕ ਹੋਰ ਆਵਾਜ਼ ਸਵਰਗ ਤੋਂ ਇਹ ਆਖਦੀ ਸੁਣੀ: “ ‘ਮੇਰੇ ਲੋਕੋ ਉਸ ਨਗਰੀ ਵਿੱਚੋਂ ਨਿਕਲ ਆਓ,’ ਤਾਂ ਜੋ ਤੁਸੀਂ ਉਸ ਦੇ ਪਾਪਾਂ ਵਿੱਚ ਭਾਗੀਦਾਰ ਨਾ ਬਣੋ, ਅਤੇ ਤਾਂ ਜੋ ਤੁਸੀਂ ਉਸ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਨਾ ਹੋਵੋ;

5ਕਿਉਂ ਜੋ ਉਸ ਦੇ ਪਾਪਾਂ ਦਾ ਢੇਰ ਸਵਰਗ ਤੱਕ ਲੱਗ ਚੁੱਕਾ ਹੈ, ਅਤੇ ਪਰਮੇਸ਼ਵਰ ਨੇ ਉਸ ਦੇ ਕੁਧਰਮ ਯਾਦ ਕੀਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.