ਪ੍ਰਕਾਸ਼ ਪੱਤਰ 18

ਮੈਂ ਇੱਕ ਹੋਰ ਆਵਾਜ਼ ਸਵਰਗ ਤੋਂ ਇਹ ਆਖਦੀ ਸੁਣੀ: “ ‘ਮੇਰੇ ਲੋਕੋ ਉਸ ਨਗਰੀ ਵਿੱਚੋਂ ਨਿਕਲ ਆਓ,’ ਤਾਂ ਜੋ ਤੁਸੀਂ ਉਸ ਦੇ ਪਾਪਾਂ ਵਿੱਚ ਭਾਗੀਦਾਰ ਨਾ ਬਣੋ, ਅਤੇ ਤਾਂ ਜੋ ਤੁਸੀਂ ਉਸ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਨਾ ਹੋਵੋ;

Revelation 18:4 (UKJV) And I heard another voice from heaven, saying, Come out of her, my people, that all of you be not partakers of her sins, and that all of you receive not of her plagues.

2ਅਤੇ ਬਹੁਤ ਉੱਚੀ ਆਵਾਜ਼ ਵਿੱਚ ਪੁਕਾਰ ਕੇ ਉਸ ਨੇ ਆਖਿਆ: “ ‘ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ!’ ਉਹ ਦੁਸ਼ਟ ਆਤਮਾਵਾਂ ਦਾ ਘਰ ਬਣ ਗਿਆ ਅਤੇ ਹਰ ਦੁਸ਼ਟ ਆਤਮਾ ਦਾ ਅੱਡਾ, ਹਰ ਅਸ਼ੁੱਧ ਪੰਛੀ ਦਾ ਬਸੇਰਾ, ਅਰਥਾਤ ਹਰ ਅਸ਼ੁੱਧ ਅਤੇ ਘਿਣਾਉਣੇ ਜਾਨਵਰਾਂ ਦੇ ਰਹਿਣ ਦਾ ਸਥਾਨ।

3ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ, ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।”

4ਮੈਂ ਇੱਕ ਹੋਰ ਆਵਾਜ਼ ਸਵਰਗ ਤੋਂ ਇਹ ਆਖਦੀ ਸੁਣੀ: “ ‘ਮੇਰੇ ਲੋਕੋ ਉਸ ਨਗਰੀ ਵਿੱਚੋਂ ਨਿਕਲ ਆਓ,’ ਤਾਂ ਜੋ ਤੁਸੀਂ ਉਸ ਦੇ ਪਾਪਾਂ ਵਿੱਚ ਭਾਗੀਦਾਰ ਨਾ ਬਣੋ, ਅਤੇ ਤਾਂ ਜੋ ਤੁਸੀਂ ਉਸ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਨਾ ਹੋਵੋ;

5ਕਿਉਂ ਜੋ ਉਸ ਦੇ ਪਾਪਾਂ ਦਾ ਢੇਰ ਸਵਰਗ ਤੱਕ ਲੱਗ ਚੁੱਕਾ ਹੈ, ਅਤੇ ਪਰਮੇਸ਼ਵਰ ਨੇ ਉਸ ਦੇ ਕੁਧਰਮ ਯਾਦ ਕੀਤੇ ਹਨ।

6ਉਸ ਨੇ ਜਿਵੇਂ ਕੀਤਾ ਤੁਸੀਂ ਵੀ ਉਸ ਨਾਲ ਉਸੇ ਤਰ੍ਹਾਂ ਹੀ ਕਰੋ; ਸਗੋਂ ਉਸ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਦੁਗਣਾ ਬਦਲਾ ਦਿਓ। ਜਿਹੜਾ ਪਿਆਲਾ ਉਸ ਨੇ ਭਰਿਆ ਤੁਸੀਂ ਉਸੇ ਵਿੱਚੋਂ ਉਸ ਦੇ ਲਈ ਦੁਗਣਾ ਭਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.