ਪ੍ਰਕਾਸ਼ ਪੱਤਰ 18

ਉਸ ਦੇ ਕਸ਼ਟ ਦੇ ਡਰ ਦੇ ਕਾਰਨ ਉਹ ਦੂਰ ਖੜ੍ਹ ਕੇ ਆਖਣਗੇ: “ ‘ਹਾਏ! ਹਾਏ ਤੇਰੇ ਉੱਤੇ ਮਹਾਨ ਸ਼ਹਿਰ, ਤੂੰ ਮਜ਼ਬੂਤ ਸ਼ਹਿਰ ਬਾਬੇਲ! ਇੱਕੋ ਘੰਟੇ ਵਿੱਚ ਤੇਰੇ ਤੇ ਪਰਮੇਸ਼ਵਰ ਦਾ ਨਿਆਂ ਆ ਜਾਵੇਗਾ!’

Revelation 18:10 (UKJV) Standing far off for the fear of her torment, saying, Alas, alas that great city Babylon, that mighty city! for in one hour is your judgment come.

8ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ: ਮੌਤ, ਸੋਗ, ਅਤੇ ਕਾਲ। ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।

9“ਜਦੋਂ ਧਰਤੀ ਦੇ ਰਾਜੇ ਜਿਨ੍ਹਾਂ ਨੇ ਉਸ ਨਾਲ ਵਿਭਚਾਰ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਸ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ:

10ਉਸ ਦੇ ਕਸ਼ਟ ਦੇ ਡਰ ਦੇ ਕਾਰਨ ਉਹ ਦੂਰ ਖੜ੍ਹ ਕੇ ਆਖਣਗੇ: “ ‘ਹਾਏ! ਹਾਏ ਤੇਰੇ ਉੱਤੇ ਮਹਾਨ ਸ਼ਹਿਰ, ਤੂੰ ਮਜ਼ਬੂਤ ਸ਼ਹਿਰ ਬਾਬੇਲ! ਇੱਕੋ ਘੰਟੇ ਵਿੱਚ ਤੇਰੇ ਤੇ ਪਰਮੇਸ਼ਵਰ ਦਾ ਨਿਆਂ ਆ ਜਾਵੇਗਾ!’

11“ਧਰਤੀ ਦੇ ਵਪਾਰੀ ਉਸ ਤੇ ਰੋਣਗੇ ਅਤੇ ਕੁਰਲਾਉਂਣਗੇ ਕਿਉਂਕਿ ਉਹਨਾਂ ਦਾ ਮਾਲ ਕੋਈ ਨਹੀਂ ਖਰੀਦਦਾ।

12ਸੋਨੇ ਦਾ ਮਾਲ, ਚਾਂਦੀ, ਕੀਮਤੀ ਪੱਥਰ ਅਤੇ ਮੋਤੀ; ਅਤੇ ਕਤਾਨ ਵਧੀਆ ਮਲਮਲ, ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ; ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ, ਹੱਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.