ਪ੍ਰਕਾਸ਼ ਪੱਤਰ 18

ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ: ਮੌਤ, ਸੋਗ, ਅਤੇ ਕਾਲ। ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।

Revelation 18:8 (UKJV) Therefore shall her plagues come in one day, death, and mourning, and famine; and she shall be utterly burned with fire: for strong is the Lord God who judges her.

6ਉਸ ਨੇ ਜਿਵੇਂ ਕੀਤਾ ਤੁਸੀਂ ਵੀ ਉਸ ਨਾਲ ਉਸੇ ਤਰ੍ਹਾਂ ਹੀ ਕਰੋ; ਸਗੋਂ ਉਸ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਦੁਗਣਾ ਬਦਲਾ ਦਿਓ। ਜਿਹੜਾ ਪਿਆਲਾ ਉਸ ਨੇ ਭਰਿਆ ਤੁਸੀਂ ਉਸੇ ਵਿੱਚੋਂ ਉਸ ਦੇ ਲਈ ਦੁਗਣਾ ਭਰੋ।

7ਉਸ ਨੇ ਜਿੰਨੀ ਆਪਣੀ ਪ੍ਰਸੰਸਾ ਕੀਤੀ ਅਤੇ ਭੋਗ ਬਿਲਾਸ ਕੀਤਾ ਤੁਸੀਂ ਵੀ ਉਸੇ ਢੰਗ ਨਾਲ ਉਸ ਨੂੰ ਕਸ਼ਟ ਅਤੇ ਸੋਗ ਦਿਓ। ਕਿਉਂ ਜੋ ਆਪਣੇ ਮਨ ਵਿੱਚ ਉਹ ਆਖਦੀ ਹੈ, ‘ਮੈ ਤਾਂ ਰਾਣੀ ਦੇ ਸਮਾਨ ਬਿਰਾਜਮਾਨ ਹਾਂ, ਮੈਂ ਵਿਧਵਾ ਨਹੀਂ ਹਾਂ; ਮੈਂ ਕਦੇ ਸੋਗ ਨਹੀਂ ਕਰਾਂਗੀ।’

8ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ: ਮੌਤ, ਸੋਗ, ਅਤੇ ਕਾਲ। ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।

9“ਜਦੋਂ ਧਰਤੀ ਦੇ ਰਾਜੇ ਜਿਨ੍ਹਾਂ ਨੇ ਉਸ ਨਾਲ ਵਿਭਚਾਰ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਸ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ:

10ਉਸ ਦੇ ਕਸ਼ਟ ਦੇ ਡਰ ਦੇ ਕਾਰਨ ਉਹ ਦੂਰ ਖੜ੍ਹ ਕੇ ਆਖਣਗੇ: “ ‘ਹਾਏ! ਹਾਏ ਤੇਰੇ ਉੱਤੇ ਮਹਾਨ ਸ਼ਹਿਰ, ਤੂੰ ਮਜ਼ਬੂਤ ਸ਼ਹਿਰ ਬਾਬੇਲ! ਇੱਕੋ ਘੰਟੇ ਵਿੱਚ ਤੇਰੇ ਤੇ ਪਰਮੇਸ਼ਵਰ ਦਾ ਨਿਆਂ ਆ ਜਾਵੇਗਾ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.