5ਕਿਉਂ ਜੋ ਉਸ ਦੇ ਪਾਪਾਂ ਦਾ ਢੇਰ ਸਵਰਗ ਤੱਕ ਲੱਗ ਚੁੱਕਾ ਹੈ, ਅਤੇ ਪਰਮੇਸ਼ਵਰ ਨੇ ਉਸ ਦੇ ਕੁਧਰਮ ਯਾਦ ਕੀਤੇ ਹਨ।
6ਉਸ ਨੇ ਜਿਵੇਂ ਕੀਤਾ ਤੁਸੀਂ ਵੀ ਉਸ ਨਾਲ ਉਸੇ ਤਰ੍ਹਾਂ ਹੀ ਕਰੋ; ਸਗੋਂ ਉਸ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਦੁਗਣਾ ਬਦਲਾ ਦਿਓ। ਜਿਹੜਾ ਪਿਆਲਾ ਉਸ ਨੇ ਭਰਿਆ ਤੁਸੀਂ ਉਸੇ ਵਿੱਚੋਂ ਉਸ ਦੇ ਲਈ ਦੁਗਣਾ ਭਰੋ।
7ਉਸ ਨੇ ਜਿੰਨੀ ਆਪਣੀ ਪ੍ਰਸੰਸਾ ਕੀਤੀ ਅਤੇ ਭੋਗ ਬਿਲਾਸ ਕੀਤਾ ਤੁਸੀਂ ਵੀ ਉਸੇ ਢੰਗ ਨਾਲ ਉਸ ਨੂੰ ਕਸ਼ਟ ਅਤੇ ਸੋਗ ਦਿਓ। ਕਿਉਂ ਜੋ ਆਪਣੇ ਮਨ ਵਿੱਚ ਉਹ ਆਖਦੀ ਹੈ, ‘ਮੈ ਤਾਂ ਰਾਣੀ ਦੇ ਸਮਾਨ ਬਿਰਾਜਮਾਨ ਹਾਂ, ਮੈਂ ਵਿਧਵਾ ਨਹੀਂ ਹਾਂ; ਮੈਂ ਕਦੇ ਸੋਗ ਨਹੀਂ ਕਰਾਂਗੀ।’
8ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ: ਮੌਤ, ਸੋਗ, ਅਤੇ ਕਾਲ। ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।
9“ਜਦੋਂ ਧਰਤੀ ਦੇ ਰਾਜੇ ਜਿਨ੍ਹਾਂ ਨੇ ਉਸ ਨਾਲ ਵਿਭਚਾਰ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਸ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ: