12ਸੋਨੇ ਦਾ ਮਾਲ, ਚਾਂਦੀ, ਕੀਮਤੀ ਪੱਥਰ ਅਤੇ ਮੋਤੀ; ਅਤੇ ਕਤਾਨ ਵਧੀਆ ਮਲਮਲ, ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ; ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ, ਹੱਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ;
13ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਦਾਖਰਸ, ਤੇਲ, ਮੈਦਾ, ਕਣਕ, ਪਸ਼ੂ, ਧਨ, ਭੇਡਾਂ ਅਤੇ ਘੋੜੇ ਅਤੇ ਰੱਥ, ਗੁਲਾਮ ਅਰਥਾਤ ਮਨੁੱਖੀ ਸਰੀਰ ਅਤੇ ਜਾਨਾਂ ਨੂੰ ਕੋਈ ਨਹੀਂ ਖਰੀਦਦਾ।
14“ਉਹ ਆਖਣਗੇ, ‘ਜਿਸ ਫ਼ਲ ਦੇ ਲਈ ਤੁਸੀਂ ਇੱਛਾ ਰੱਖਦੇ ਸੀ ਉਹ ਹੁਣ ਨਹੀਂ ਹੈ। ਤੁਹਾਡੀ ਸਾਰੀ ਦੌਲਤ ਅਤੇ ਸ਼ੋਹਰਤ ਖਤਮ ਹੋ ਗਈ ਹੈ, ਉਹ ਤੁਹਾਨੂੰ ਹੁਣ ਕਦੇ ਵਾਪਸ ਨਹੀਂ ਮਿਲੇਗੀ।’
15ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:
16“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ, ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ, ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!