ਪ੍ਰਕਾਸ਼ ਪੱਤਰ 18

ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:

Revelation 18:15 (UKJV) The merchants of these things, which were made rich by her, shall stand far off for the fear of her torment, weeping and wailing,

13ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਦਾਖਰਸ, ਤੇਲ, ਮੈਦਾ, ਕਣਕ, ਪਸ਼ੂ, ਧਨ, ਭੇਡਾਂ ਅਤੇ ਘੋੜੇ ਅਤੇ ਰੱਥ, ਗੁਲਾਮ ਅਰਥਾਤ ਮਨੁੱਖੀ ਸਰੀਰ ਅਤੇ ਜਾਨਾਂ ਨੂੰ ਕੋਈ ਨਹੀਂ ਖਰੀਦਦਾ।

14“ਉਹ ਆਖਣਗੇ, ‘ਜਿਸ ਫ਼ਲ ਦੇ ਲਈ ਤੁਸੀਂ ਇੱਛਾ ਰੱਖਦੇ ਸੀ ਉਹ ਹੁਣ ਨਹੀਂ ਹੈ। ਤੁਹਾਡੀ ਸਾਰੀ ਦੌਲਤ ਅਤੇ ਸ਼ੋਹਰਤ ਖਤਮ ਹੋ ਗਈ ਹੈ, ਉਹ ਤੁਹਾਨੂੰ ਹੁਣ ਕਦੇ ਵਾਪਸ ਨਹੀਂ ਮਿਲੇਗੀ।’

15ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:

16“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ, ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ, ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!

17ਅਤੇ ਇੱਕ ਘੰਟੇ ਵਿੱਚ ਉਹ ਸਾਰਾ ਧਨ ਬਰਬਾਦ ਕਰ ਦਿੱਤਾ!’ “ਸਾਰੇ ਸਮੁੰਦਰੀ ਜਹਾਜਾਂ ਦੇ ਕਪਤਾਨ ਅਤੇ ਸਾਰੇ ਯਾਤਰੀ, ਅਤੇ ਮਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਤੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ, ਦੂਰ ਖੜ੍ਹੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.