15ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:
16“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ, ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ, ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!
17ਅਤੇ ਇੱਕ ਘੰਟੇ ਵਿੱਚ ਉਹ ਸਾਰਾ ਧਨ ਬਰਬਾਦ ਕਰ ਦਿੱਤਾ!’ “ਸਾਰੇ ਸਮੁੰਦਰੀ ਜਹਾਜਾਂ ਦੇ ਕਪਤਾਨ ਅਤੇ ਸਾਰੇ ਯਾਤਰੀ, ਅਤੇ ਮਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਤੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ, ਦੂਰ ਖੜ੍ਹੇ ਹੋਣਗੇ।
18ਅਤੇ ਉਸ ਦੇ ਸੜਨ ਦਾ ਧੂੰਆਂ ਵੇਖ ਕੇ ਉਹ ਚੀਕਾਂ ਮਾਰ ਕੇ ਕਹਿਣਗੇ, ‘ਭਈ ਇਸ ਵੱਡੇ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਹੈ?’
19ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦੇ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ: “ ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ, ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਸ ਦੇ ਧਨ ਦੇ ਰਾਹੀ ਧਨੀ ਹੋ ਗਏ! ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’