ਪ੍ਰਕਾਸ਼ ਪੱਤਰ 18

“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ, ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ, ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!

Revelation 18:16 (UKJV) And saying, Alas, alas that great city, that was clothed in fine linen, and purple, and scarlet, and decked with gold, and precious stones, and pearls!

14“ਉਹ ਆਖਣਗੇ, ‘ਜਿਸ ਫ਼ਲ ਦੇ ਲਈ ਤੁਸੀਂ ਇੱਛਾ ਰੱਖਦੇ ਸੀ ਉਹ ਹੁਣ ਨਹੀਂ ਹੈ। ਤੁਹਾਡੀ ਸਾਰੀ ਦੌਲਤ ਅਤੇ ਸ਼ੋਹਰਤ ਖਤਮ ਹੋ ਗਈ ਹੈ, ਉਹ ਤੁਹਾਨੂੰ ਹੁਣ ਕਦੇ ਵਾਪਸ ਨਹੀਂ ਮਿਲੇਗੀ।’

15ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:

16“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ, ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ, ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!

17ਅਤੇ ਇੱਕ ਘੰਟੇ ਵਿੱਚ ਉਹ ਸਾਰਾ ਧਨ ਬਰਬਾਦ ਕਰ ਦਿੱਤਾ!’ “ਸਾਰੇ ਸਮੁੰਦਰੀ ਜਹਾਜਾਂ ਦੇ ਕਪਤਾਨ ਅਤੇ ਸਾਰੇ ਯਾਤਰੀ, ਅਤੇ ਮਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਤੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ, ਦੂਰ ਖੜ੍ਹੇ ਹੋਣਗੇ।

18ਅਤੇ ਉਸ ਦੇ ਸੜਨ ਦਾ ਧੂੰਆਂ ਵੇਖ ਕੇ ਉਹ ਚੀਕਾਂ ਮਾਰ ਕੇ ਕਹਿਣਗੇ, ‘ਭਈ ਇਸ ਵੱਡੇ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.