22ਅਤੇ ਮੈਂ ਉਸ ਸ਼ਹਿਰ ਵਿੱਚ ਹੈਕਲ ਨਹੀਂ ਵੇਖੀ, ਕਿਉਂਕਿ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਸ ਦੀ ਹੈਕਲ ਹੈ।
23ਅਤੇ ਉਸ ਸ਼ਹਿਰ ਨੂੰ ਸੂਰਜ ਅਤੇ ਚੰਦਰਮਾ ਦੀ ਕੋਈ ਲੋੜ ਨਹੀਂ ਹੈ ਕਿ ਉਸ ਉੱਤੇ ਚਮਕਣ, ਕਿਉਂਕਿ ਪਰਮੇਸ਼ਵਰ ਦੀ ਮਹਿਮਾ ਨੇ ਇਸ ਨੂੰ ਚਾਨਣ ਕੀਤਾ, ਅਤੇ ਲੇਲਾ ਉਸ ਦਾ ਦੀਪ ਹੈ।
24ਰਾਸ਼ਟਰ ਉਸ ਦੀ ਰੌਸ਼ਨੀ ਵਿੱਚ ਚੱਲਣਗੇ, ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਨੂੰ ਇਸ ਵਿੱਚ ਲਿਆਉਣਗੇ।
25ਉਸ ਦੇ ਦਰਵਾਜ਼ੇ ਕਦੇ ਬੰਦ ਨਾ ਹੋਣਗੇ, ਅਤੇ ਉੱਥੇ ਕਦੇ ਰਾਤ ਨਾ ਹੋਵੇਗੀ।
26ਅਤੇ ਉਹ ਰਾਸ਼ਟਰਾ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ।