ਪ੍ਰਕਾਸ਼ ਪੱਤਰ 22

ਆਤਮਾ ਅਤੇ ਲਾੜੀ ਆਖਦੀ ਹੈ, “ਆਓ!” ਅਤੇ ਜਿਹੜਾ ਸੁਣਦਾ ਹੈ ਉਹ ਆਖੇ, “ਆਓ!” ਜਿਹੜਾ ਪਿਆਸਾ ਹੈ ਉਹ ਆਵੇ; ਅਤੇ ਜਿਹੜਾ ਚਾਹੇ ਉਹ ਜੀਵਨ ਜਲ ਮੁਫ਼ਤ ਲਵੇ।

Revelation 22:17 (UKJV) And the Spirit and the bride say, Come. And let him that hears say, Come. And let him that is thirsty come. And whosoever will, let him take the water of life freely.

15ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।

16“ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।”

17ਆਤਮਾ ਅਤੇ ਲਾੜੀ ਆਖਦੀ ਹੈ, “ਆਓ!” ਅਤੇ ਜਿਹੜਾ ਸੁਣਦਾ ਹੈ ਉਹ ਆਖੇ, “ਆਓ!” ਜਿਹੜਾ ਪਿਆਸਾ ਹੈ ਉਹ ਆਵੇ; ਅਤੇ ਜਿਹੜਾ ਚਾਹੇ ਉਹ ਜੀਵਨ ਜਲ ਮੁਫ਼ਤ ਲਵੇ।

18ਮੈਂ ਹਰ ਇੱਕ ਨੂੰ ਜਿਹੜਾ ਇਸ ਪੋਥੀ ਦੀ ਭਵਿੱਖਬਾਣੀਆ ਦੀਆ ਸ਼ਬਦਾ ਨੂੰ ਸੁਣਦਾ ਹੈ: ਜੇ ਕੋਈ ਵੀ ਇਨ੍ਹਾਂ ਵਿੱਚ ਕੁਝ ਹੋਰ ਸ਼ਾਮਲ ਕਰੇ, ਤਾਂ ਪਰਮੇਸ਼ਵਰ ਉਹਨਾਂ ਮਹਾਂਮਾਰੀਆਂ ਨੂੰ ਜਿਨ੍ਹਾਂ ਦਾ ਵਰਣਨ ਇਸ ਵਿੱਚ ਕੀਤਾ ਗਿਆ ਹੈ ਉਸ ਉੱਤੇ ਲਿਆਵੇਗਾ।

19ਜੇ ਕੋਈ ਇਨ੍ਹਾਂ ਪੋਥੀ ਦੀ ਭਵਿੱਖਬਾਣੀਆ ਦੀਆਂ ਸ਼ਬਦਾ ਵਿੱਚੋਂ ਕੁਝ ਘਟਾਵੇ, ਤਾਂ ਪਰਮੇਸ਼ਵਰ ਜੀਵਨ ਦੇ ਰੁੱਖ ਅਤੇ ਉਸ ਪਵਿੱਤਰ ਸ਼ਹਿਰ ਵਿੱਚੋਂ, ਜਿਸ ਦਾ ਵਰਣਨ ਇਸ ਅਭਿਲੇਖ ਵਿੱਚ ਕੀਤਾ ਗਿਆ ਹੈ ਉਸ ਮਨੁੱਖ ਦਾ ਹਿੱਸਾ ਘਟਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.