ਪ੍ਰਕਾਸ਼ ਪੱਤਰ 22

ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।

Revelation 22:15 (UKJV) For without are dogs, and sorcerers, and whoremongers, and murderers, and idolaters, and whosoever loves and makes a lie.

13ਮੈਂ ਅਲਫਾ ਅਤੇ ਓਮੇਗਾ ਹਾਂ, ਅਤੇ ਪਹਿਲਾਂ ਅਤੇ ਪਿਛਲਾ, ਸ਼ੁਰੂਆਤ ਅਤੇ ਅੰਤ ਹਾਂ।

14“ਮੁਬਾਰਕ ਹਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਦਰੱਖਤ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਰਾਹੀ ਉਸ ਸ਼ਹਿਰ ਵਿੱਚ ਪਰਵੇਸ਼ ਕਰਨ।

15ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।

16“ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।”

17ਆਤਮਾ ਅਤੇ ਲਾੜੀ ਆਖਦੀ ਹੈ, “ਆਓ!” ਅਤੇ ਜਿਹੜਾ ਸੁਣਦਾ ਹੈ ਉਹ ਆਖੇ, “ਆਓ!” ਜਿਹੜਾ ਪਿਆਸਾ ਹੈ ਉਹ ਆਵੇ; ਅਤੇ ਜਿਹੜਾ ਚਾਹੇ ਉਹ ਜੀਵਨ ਜਲ ਮੁਫ਼ਤ ਲਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.