ਪ੍ਰਕਾਸ਼ ਪੱਤਰ 22

“ਮੁਬਾਰਕ ਹਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਦਰੱਖਤ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਰਾਹੀ ਉਸ ਸ਼ਹਿਰ ਵਿੱਚ ਪਰਵੇਸ਼ ਕਰਨ।

Revelation 22:14 (UKJV) Blessed are they that do his commandments, that they may have right to the tree of life, and may enter in through the gates into the city.

12“ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ।

13ਮੈਂ ਅਲਫਾ ਅਤੇ ਓਮੇਗਾ ਹਾਂ, ਅਤੇ ਪਹਿਲਾਂ ਅਤੇ ਪਿਛਲਾ, ਸ਼ੁਰੂਆਤ ਅਤੇ ਅੰਤ ਹਾਂ।

14“ਮੁਬਾਰਕ ਹਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਦਰੱਖਤ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਰਾਹੀ ਉਸ ਸ਼ਹਿਰ ਵਿੱਚ ਪਰਵੇਸ਼ ਕਰਨ।

15ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।

16“ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.