ਪ੍ਰਕਾਸ਼ ਪੱਤਰ 22

“ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।”

Revelation 22:16 (UKJV) I Jesus have sent mine angel to testify unto you these things in the churches. I am the root and the offspring of David, and the bright and morning star.

14“ਮੁਬਾਰਕ ਹਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਦਰੱਖਤ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਰਾਹੀ ਉਸ ਸ਼ਹਿਰ ਵਿੱਚ ਪਰਵੇਸ਼ ਕਰਨ।

15ਕੁੱਤੇ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਤੇ ਉਸ ਉੱਤੇ ਚੱਲਦਾ ਹੈ ਉਹ ਸ਼ਹਿਰ ਵਿੱਚ ਪਰਵੇਸ਼ ਨਹੀਂ ਕਰੇਗਾ।

16“ਮੈਂ, ਯਿਸ਼ੂ, ਆਪਣੇ ਦੂਤ ਨੂੰ ਕਲੀਸਿਆਵਾਂ ਦੇ ਕੋਲ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਭੇਜਿਆ ਹੈ। ਮੈਂ ਦਾਵੀਦ ਦੀ ਜੜ੍ਹ ਅਤੇ ਅੰਸ ਹਾਂ, ਅਤੇ ਸਵੇਰ ਦਾ ਚਮਕਦਾ ਹੋਇਆ ਤਾਰਾ।”

17ਆਤਮਾ ਅਤੇ ਲਾੜੀ ਆਖਦੀ ਹੈ, “ਆਓ!” ਅਤੇ ਜਿਹੜਾ ਸੁਣਦਾ ਹੈ ਉਹ ਆਖੇ, “ਆਓ!” ਜਿਹੜਾ ਪਿਆਸਾ ਹੈ ਉਹ ਆਵੇ; ਅਤੇ ਜਿਹੜਾ ਚਾਹੇ ਉਹ ਜੀਵਨ ਜਲ ਮੁਫ਼ਤ ਲਵੇ।

18ਮੈਂ ਹਰ ਇੱਕ ਨੂੰ ਜਿਹੜਾ ਇਸ ਪੋਥੀ ਦੀ ਭਵਿੱਖਬਾਣੀਆ ਦੀਆ ਸ਼ਬਦਾ ਨੂੰ ਸੁਣਦਾ ਹੈ: ਜੇ ਕੋਈ ਵੀ ਇਨ੍ਹਾਂ ਵਿੱਚ ਕੁਝ ਹੋਰ ਸ਼ਾਮਲ ਕਰੇ, ਤਾਂ ਪਰਮੇਸ਼ਵਰ ਉਹਨਾਂ ਮਹਾਂਮਾਰੀਆਂ ਨੂੰ ਜਿਨ੍ਹਾਂ ਦਾ ਵਰਣਨ ਇਸ ਵਿੱਚ ਕੀਤਾ ਗਿਆ ਹੈ ਉਸ ਉੱਤੇ ਲਿਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.