6ਸਿੰਘਾਸਣ ਦੇ ਸਾਹਮਣੇ ਇੱਕ ਸਮੁੰਦਰ ਜੋ ਸ਼ੀਸ਼ੇ ਵਰਗਾ ਦਿਖਾਈ ਦਿੰਦਾ ਸੀ, ਜੋ ਕਿ ਬਲੌਰ ਵਰਗਾ ਸਾਫ਼ ਸੀ। ਸਿੰਘਾਸਣ ਦੇ ਵਿੱਚ ਅਤੇ ਆਲੇ-ਦੁਆਲੇ, ਚਾਰ ਜੀਵਤ ਪ੍ਰਾਣੀ ਸਨ, ਅਤੇ ਜਿਹੜੇ ਅੱਗੋਂ ਅਤੇ ਪਿੱਛੋਂ ਅੱਖਾਂ ਨਾਲ ਭਰੇ ਹੋਏ ਸਨ।
7ਪਹਿਲਾਂ ਪ੍ਰਾਣੀ ਸ਼ੇਰ ਵਰਗਾ ਸੀ, ਦੂਜਾ ਬਲਦ ਵਰਗਾ ਸੀ, ਤੀਜੇ ਦਾ ਚਿਹਰਾ ਮਨੁੱਖ ਵਰਗਾ ਸੀ, ਚੌਥਾ ਇੱਕ ਉੱਡਦੇ ਉਕਾਬ ਵਰਗਾ ਸੀ।
8ਚਾਰਾਂ ਜੀਵਾਂ ਵਿੱਚੋਂ ਹਰੇਕ ਦੇ ਛੇ ਖੰਭ ਸਨ ਅਤੇ ਉਹ ਚਾਰੇ ਪਾਸੇ ਅੱਖਾਂ ਨਾਲ ਭਰੇ ਹੋਏ ਸੀ, ਇੱਥੋਂ ਤੱਕ ਕਿ ਖੰਭਾਂ ਦੇ ਹੇਠਾਂ ਵੀ ਅੱਖਾਂ ਸਨ। ਉਹ ਦਿਨ-ਰਾਤ ਇਹ ਕਹਿੰਦੇ ਨਹੀਂ ਥੱਕਦੇ ਸਨ: “ ‘ਪਵਿੱਤਰ, ਪਵਿੱਤਰ, ਪਵਿੱਤਰ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,’ ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”
9ਜਦੋਂ ਵੀ ਜੀਵਤ ਪ੍ਰਾਣੀ ਉਹਨਾਂ ਨੂੰ ਮਹਿਮਾ, ਸਨਮਾਨ ਅਤੇ ਧੰਨਵਾਦ ਦਿੰਦੇ ਹਨ ਜੋ ਸਿੰਘਾਸਣ ਤੇ ਬੈਠਦੇ ਹਨ ਅਤੇ ਜੋ ਸਦਾ ਅਤੇ ਸਦਾ ਲਈ ਰਹਿੰਦੇ ਹਨ,
10ਚੌਵੀ ਬਜ਼ੁਰਗ ਉਸ ਦੇ ਅੱਗੇ ਝੁਕਦੇ ਹਨ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਉਸ ਦੀ ਅਰਾਧਨਾ ਕਰਦੇ ਹਨ ਜੋ ਸਦਾ ਲਈ ਜੀਉਂਦਾ ਹੈ। ਉਹ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਰੱਖਦੇ ਹਨ ਅਤੇ ਕਹਿੰਦੇ ਹਨ: