8ਚਾਰਾਂ ਜੀਵਾਂ ਵਿੱਚੋਂ ਹਰੇਕ ਦੇ ਛੇ ਖੰਭ ਸਨ ਅਤੇ ਉਹ ਚਾਰੇ ਪਾਸੇ ਅੱਖਾਂ ਨਾਲ ਭਰੇ ਹੋਏ ਸੀ, ਇੱਥੋਂ ਤੱਕ ਕਿ ਖੰਭਾਂ ਦੇ ਹੇਠਾਂ ਵੀ ਅੱਖਾਂ ਸਨ। ਉਹ ਦਿਨ-ਰਾਤ ਇਹ ਕਹਿੰਦੇ ਨਹੀਂ ਥੱਕਦੇ ਸਨ: “ ‘ਪਵਿੱਤਰ, ਪਵਿੱਤਰ, ਪਵਿੱਤਰ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,’ ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”
9ਜਦੋਂ ਵੀ ਜੀਵਤ ਪ੍ਰਾਣੀ ਉਹਨਾਂ ਨੂੰ ਮਹਿਮਾ, ਸਨਮਾਨ ਅਤੇ ਧੰਨਵਾਦ ਦਿੰਦੇ ਹਨ ਜੋ ਸਿੰਘਾਸਣ ਤੇ ਬੈਠਦੇ ਹਨ ਅਤੇ ਜੋ ਸਦਾ ਅਤੇ ਸਦਾ ਲਈ ਰਹਿੰਦੇ ਹਨ,
10ਚੌਵੀ ਬਜ਼ੁਰਗ ਉਸ ਦੇ ਅੱਗੇ ਝੁਕਦੇ ਹਨ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਉਸ ਦੀ ਅਰਾਧਨਾ ਕਰਦੇ ਹਨ ਜੋ ਸਦਾ ਲਈ ਜੀਉਂਦਾ ਹੈ। ਉਹ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਰੱਖਦੇ ਹਨ ਅਤੇ ਕਹਿੰਦੇ ਹਨ:
11“ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ, ਤੁਸੀਂ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੋ, ਕਿਉਂਕਿ ਤੁਸੀਂ ਸਭ ਕੁਝ ਬਣਾਇਆ, ਅਤੇ ਤੁਹਾਡੀ ਮਰਜ਼ੀ ਨਾਲ ਉਹ ਸਭ ਬਣਿਆ ਹੈ, ਅਤੇ ਉਹ ਰਚੀਆਂ ਗਈਆਂ ਹਨ।”