ਪ੍ਰਕਾਸ਼ ਪੱਤਰ 7

ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: “ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਲਈ ਜੈਕਾਰੇ ਲਾਓ।”

Revelation 7:10 (UKJV) And cried with a loud voice, saying, Salvation to our God which sits upon the throne, and unto the Lamb.

8ਜ਼ਬੁਲੂਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ, ਯੋਸੇਫ਼ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ, ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ।

9ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਭੀੜ ਸੀ ਜਿਸ ਨੂੰ ਸਿੰਘਾਸਣ ਦੇ ਅੱਗੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਹਰ ਕੌਮ, ਕਬੀਲੇ, ਲੋਕਾਂ ਅਤੇ ਭਾਸ਼ਾ ਵਿੱਚੋਂ ਕੋਈ ਵੀ ਨਹੀਂ ਗਿਣ ਸਕਦਾ ਸੀ। ਉਹਨਾਂ ਨੇ ਚਿੱਟੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਖਜ਼ੂਰ ਦੀਆਂ ਟਹਿਣੀਆਂ ਫੜ੍ਹੀਆਂ ਹੋਈਆਂ ਸਨ।

10ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: “ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਲਈ ਜੈਕਾਰੇ ਲਾਓ।”

11ਸਾਰੇ ਦੂਤ ਸਿੰਘਾਸਣ ਦੇ ਦੁਆਲੇ ਅਤੇ ਬਜ਼ੁਰਗਾਂ ਅਤੇ ਚਾਰ ਜੀਵਾਂ ਦੇ ਦੁਆਲੇ ਖੜ੍ਹੇ ਸਨ। ਉਹ ਸਿੰਘਾਸਣ ਦੇ ਸਾਹਮਣੇ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕਰਨ ਲੱਗੇ,

12ਇਹ ਕਹਿ ਕੇ: “ਆਮੀਨ! ਪ੍ਰਸ਼ੰਸਾ, ਮਹਿਮਾ, ਬੁੱਧੀ, ਧੰਨਵਾਦ, ਸਨਮਾਨ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਲਈ ਸਾਡੇ ਪਰਮੇਸ਼ਵਰ ਦੀ ਹੈ। ਆਮੀਨ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.