10ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: “ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਲਈ ਜੈਕਾਰੇ ਲਾਓ।”
11ਸਾਰੇ ਦੂਤ ਸਿੰਘਾਸਣ ਦੇ ਦੁਆਲੇ ਅਤੇ ਬਜ਼ੁਰਗਾਂ ਅਤੇ ਚਾਰ ਜੀਵਾਂ ਦੇ ਦੁਆਲੇ ਖੜ੍ਹੇ ਸਨ। ਉਹ ਸਿੰਘਾਸਣ ਦੇ ਸਾਹਮਣੇ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕਰਨ ਲੱਗੇ,
12ਇਹ ਕਹਿ ਕੇ: “ਆਮੀਨ! ਪ੍ਰਸ਼ੰਸਾ, ਮਹਿਮਾ, ਬੁੱਧੀ, ਧੰਨਵਾਦ, ਸਨਮਾਨ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਲਈ ਸਾਡੇ ਪਰਮੇਸ਼ਵਰ ਦੀ ਹੈ। ਆਮੀਨ!”
13ਫਿਰ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, “ਜਿਹਨਾਂ ਨੇ ਚਿੱਟੇ ਚੋਗੇ ਪਹਿਨੇ ਹੋਏ ਹਨ, ਉਹ ਕੌਣ ਹਨ, ਅਤੇ ਇਹ ਕਿੱਥੋਂ ਆਏ ਹਨ?”
14ਮੈਂ ਜਵਾਬ ਦਿੱਤਾ, “ਸ਼੍ਰੀਮਾਨ ਜੀ, ਤੁਸੀਂ ਜਾਣਦੇ ਹੋ।” ਅਤੇ ਉਸ ਨੇ ਕਿਹਾ, “ਇਹ ਉਹ ਹਨ ਜੋ ਵੱਡੀ ਬਿਪਤਾ ਵਿੱਚੋਂ ਬਾਹਰ ਆਏ ਹਨ; ਉਹਨਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।