13ਫਿਰ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, “ਜਿਹਨਾਂ ਨੇ ਚਿੱਟੇ ਚੋਗੇ ਪਹਿਨੇ ਹੋਏ ਹਨ, ਉਹ ਕੌਣ ਹਨ, ਅਤੇ ਇਹ ਕਿੱਥੋਂ ਆਏ ਹਨ?”
14ਮੈਂ ਜਵਾਬ ਦਿੱਤਾ, “ਸ਼੍ਰੀਮਾਨ ਜੀ, ਤੁਸੀਂ ਜਾਣਦੇ ਹੋ।” ਅਤੇ ਉਸ ਨੇ ਕਿਹਾ, “ਇਹ ਉਹ ਹਨ ਜੋ ਵੱਡੀ ਬਿਪਤਾ ਵਿੱਚੋਂ ਬਾਹਰ ਆਏ ਹਨ; ਉਹਨਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।
15ਇਸ ਲਈ, “ਉਹ ਪਰਮੇਸ਼ਵਰ ਦੇ ਸਿੰਘਾਸਣ ਦੇ ਸਾਹਮਣੇ ਹਨ। ਅਤੇ ਉਹਨਾਂ ਦੀ ਹੈਕਲ ਵਿੱਚ ਦਿਨ-ਰਾਤ ਉਹਨਾਂ ਦੀ ਸੇਵਾ ਕਰਦੇ ਹਨ; ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ। ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ।
16‘ਉਹ ਫਿਰ ਕਦੇ ਭੁੱਖੇ ਨਹੀਂ ਰਹਿਣਗੇ; ਉਹ ਫਿਰ ਕਦੇ ਵੀ ਪਿਆਸੇ ਨਹੀਂ ਹੋਣਗੇ। ਅਤੇ ਨਾ ਹੀ ਸੂਰਜ ਦੀ ਧੁੱਪ,’ ਅਤੇ ਨਾ ਹੀ ਤਪਦੀ ਗਰਮੀ ਦੀ ਕੋਈ ਲੂ ਉਨ੍ਹਾਂ ਉੱਤੇ ਪਵੇਗੀ।
17ਕਿਉਂਕਿ ਸਿੰਘਾਸਣ ਦੇ ਵਿਚਕਾਰ ਲੇਲਾ ਉਹਨਾਂ ਦਾ ਚਰਵਾਹਾ ਹੋਵੇਗਾ; ‘ਉਹ ਉਹਨਾਂ ਨੂੰ ਜੀਉਂਦੇ ਪਾਣੀ ਦੇ ਚਸ਼ਮੇ ਵੱਲ ਲੈ ਜਾਵੇਗਾ।’ ‘ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਨੂੰ ਪੂੰਝੇਗਾ।’ ”