ਪ੍ਰਕਾਸ਼ ਪੱਤਰ 9

ਅਤੇ ਧੂੰਏਂ ਵਿੱਚੋਂ ਟਿੱਡੀਆਂ ਧਰਤੀ ਉੱਤੇ ਉਤਰ ਆਈਆਂ ਅਤੇ ਉਹਨਾਂ ਨੂੰ ਧਰਤੀ ਦੇ ਬਿੱਛੂਆਂ ਦੀ ਤਰ੍ਹਾਂ ਸ਼ਕਤੀ ਦਿੱਤੀ ਗਈ।

Revelation 9:3 (UKJV) And there came out of the smoke locusts upon the earth: and unto them was given power, as the scorpions of the earth have power.

1ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਮੈਂ ਇੱਕ ਤਾਰਾ ਵੇਖਿਆ ਜੋ ਅਸਮਾਨ ਤੋਂ ਧਰਤੀ ਉੱਤੇ ਡਿੱਗ ਪਿਆ ਸੀ। ਤਾਰੇ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ ਸੀ।

2ਜਦੋਂ ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ, ਇਸ ਵਿੱਚੋਂ ਧੂੰਆਂ ਉੱਠਿਆ ਜਿਵੇਂ ਇੱਕ ਵਿਸ਼ਾਲ ਭੱਠੀ ਵਿੱਚੋਂ ਧੂੰਆਂ ਨਿਕਲਦਾ ਹੈ। ਅਥਾਹ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਅਸਮਾਨ ਹਨੇਰਾ ਹੋ ਗਿਆ ਸੀ।

3ਅਤੇ ਧੂੰਏਂ ਵਿੱਚੋਂ ਟਿੱਡੀਆਂ ਧਰਤੀ ਉੱਤੇ ਉਤਰ ਆਈਆਂ ਅਤੇ ਉਹਨਾਂ ਨੂੰ ਧਰਤੀ ਦੇ ਬਿੱਛੂਆਂ ਦੀ ਤਰ੍ਹਾਂ ਸ਼ਕਤੀ ਦਿੱਤੀ ਗਈ।

4ਉਹਨਾਂ ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਉਹ ਧਰਤੀ ਦੇ ਘਾਹ ਜਾਂ ਕਿਸੇ ਪੌਦੇ ਜਾਂ ਰੁੱਖ ਨੂੰ ਨੁਕਸਾਨ ਨਾ ਪਹੁੰਚਾਉਣ, ਬਲਕਿ ਸਿਰਫ ਉਹ ਲੋਕਾਂ ਨੂੰ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ।

5ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬਲਕਿ ਉਹਨਾਂ ਨੂੰ ਸਿਰਫ ਪੰਜ ਮਹੀਨਿਆਂ ਤੱਕ ਤਸੀਹੇ ਦੇਣ ਦੀ ਆਗਿਆ ਸੀ। ਅਤੇ ਉਹਨਾਂ ਨੇ ਜੋ ਤਕਲੀਫ ਝੱਲਨੀ ਸੀ ਉਹ ਬਿੱਛੂ ਦੇ ਡੰਗ ਮਾਰਨ ਵਰਗੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.