3ਅਤੇ ਧੂੰਏਂ ਵਿੱਚੋਂ ਟਿੱਡੀਆਂ ਧਰਤੀ ਉੱਤੇ ਉਤਰ ਆਈਆਂ ਅਤੇ ਉਹਨਾਂ ਨੂੰ ਧਰਤੀ ਦੇ ਬਿੱਛੂਆਂ ਦੀ ਤਰ੍ਹਾਂ ਸ਼ਕਤੀ ਦਿੱਤੀ ਗਈ।
4ਉਹਨਾਂ ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਉਹ ਧਰਤੀ ਦੇ ਘਾਹ ਜਾਂ ਕਿਸੇ ਪੌਦੇ ਜਾਂ ਰੁੱਖ ਨੂੰ ਨੁਕਸਾਨ ਨਾ ਪਹੁੰਚਾਉਣ, ਬਲਕਿ ਸਿਰਫ ਉਹ ਲੋਕਾਂ ਨੂੰ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ।
5ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬਲਕਿ ਉਹਨਾਂ ਨੂੰ ਸਿਰਫ ਪੰਜ ਮਹੀਨਿਆਂ ਤੱਕ ਤਸੀਹੇ ਦੇਣ ਦੀ ਆਗਿਆ ਸੀ। ਅਤੇ ਉਹਨਾਂ ਨੇ ਜੋ ਤਕਲੀਫ ਝੱਲਨੀ ਸੀ ਉਹ ਬਿੱਛੂ ਦੇ ਡੰਗ ਮਾਰਨ ਵਰਗੀ ਸੀ।
6ਉਹਨਾਂ ਦਿਨਾਂ ਦੇ ਦੌਰਾਨ ਲੋਕ ਮੌਤ ਦੀ ਭਾਲ ਕਰਨਗੇ ਪਰ ਇਸ ਨੂੰ ਨਹੀਂ ਲੱਭਣਗੇ; ਉਹ ਮਰਨ ਦੀ ਇੱਛਾ ਰੱਖਣਗੇ, ਪਰ ਮੌਤ ਉਹਨਾਂ ਨੂੰ ਛੱਡ ਦੇਵੇਗੀ।
7ਟਿੱਡੀਆਂ ਲੜਾਈ ਲਈ ਤਿਆਰ ਘੋੜਿਆਂ ਵਾਂਗ ਦਿਖਾਈ ਦਿੱਤੀਆਂ। ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਸੋਨੇ ਦੇ ਮੁਕਟ ਵਰਗਾ ਕੁਝ ਪਾਇਆ ਹੋਇਆ ਸੀ, ਅਤੇ ਉਹਨਾਂ ਦੇ ਚਿਹਰੇ ਮਨੁੱਖੀ ਚਿਹਰਿਆਂ ਵਰਗੇ ਲੱਗਦੇ ਸਨ।