ਪ੍ਰਕਾਸ਼ ਪੱਤਰ 9

ਉਹਨਾਂ ਦਿਨਾਂ ਦੇ ਦੌਰਾਨ ਲੋਕ ਮੌਤ ਦੀ ਭਾਲ ਕਰਨਗੇ ਪਰ ਇਸ ਨੂੰ ਨਹੀਂ ਲੱਭਣਗੇ; ਉਹ ਮਰਨ ਦੀ ਇੱਛਾ ਰੱਖਣਗੇ, ਪਰ ਮੌਤ ਉਹਨਾਂ ਨੂੰ ਛੱਡ ਦੇਵੇਗੀ।

Revelation 9:6 (UKJV) And in those days shall men seek death, and shall not find it; and shall desire to die, and death shall flee from them.

4ਉਹਨਾਂ ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਉਹ ਧਰਤੀ ਦੇ ਘਾਹ ਜਾਂ ਕਿਸੇ ਪੌਦੇ ਜਾਂ ਰੁੱਖ ਨੂੰ ਨੁਕਸਾਨ ਨਾ ਪਹੁੰਚਾਉਣ, ਬਲਕਿ ਸਿਰਫ ਉਹ ਲੋਕਾਂ ਨੂੰ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ।

5ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬਲਕਿ ਉਹਨਾਂ ਨੂੰ ਸਿਰਫ ਪੰਜ ਮਹੀਨਿਆਂ ਤੱਕ ਤਸੀਹੇ ਦੇਣ ਦੀ ਆਗਿਆ ਸੀ। ਅਤੇ ਉਹਨਾਂ ਨੇ ਜੋ ਤਕਲੀਫ ਝੱਲਨੀ ਸੀ ਉਹ ਬਿੱਛੂ ਦੇ ਡੰਗ ਮਾਰਨ ਵਰਗੀ ਸੀ।

6ਉਹਨਾਂ ਦਿਨਾਂ ਦੇ ਦੌਰਾਨ ਲੋਕ ਮੌਤ ਦੀ ਭਾਲ ਕਰਨਗੇ ਪਰ ਇਸ ਨੂੰ ਨਹੀਂ ਲੱਭਣਗੇ; ਉਹ ਮਰਨ ਦੀ ਇੱਛਾ ਰੱਖਣਗੇ, ਪਰ ਮੌਤ ਉਹਨਾਂ ਨੂੰ ਛੱਡ ਦੇਵੇਗੀ।

7ਟਿੱਡੀਆਂ ਲੜਾਈ ਲਈ ਤਿਆਰ ਘੋੜਿਆਂ ਵਾਂਗ ਦਿਖਾਈ ਦਿੱਤੀਆਂ। ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਸੋਨੇ ਦੇ ਮੁਕਟ ਵਰਗਾ ਕੁਝ ਪਾਇਆ ਹੋਇਆ ਸੀ, ਅਤੇ ਉਹਨਾਂ ਦੇ ਚਿਹਰੇ ਮਨੁੱਖੀ ਚਿਹਰਿਆਂ ਵਰਗੇ ਲੱਗਦੇ ਸਨ।

8ਉਹਨਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਸਨ ਅਤੇ ਉਹਨਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.