ਰੋਮਿਆਂ 11

ਮੈਂ ਪੁੱਛਦਾ ਹਾਂ, ਤਾਂ ਕੀ ਪਰਮੇਸ਼ਵਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਬਿਲਕੁੱਲ ਨਹੀਂ! ਮੈਂ ਖ਼ੁਦ ਇੱਕ ਇਸਰਾਏਲੀ, ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੀ ਗੋਤ ਵਿਚੋਂ ਹਾਂ।

Romans 11:1 (UKJV) I say then, Has God cast away his people? God forbid. For I also am an Israelite, of the seed of Abraham, of the tribe of Benjamin.

1ਮੈਂ ਪੁੱਛਦਾ ਹਾਂ, ਤਾਂ ਕੀ ਪਰਮੇਸ਼ਵਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਬਿਲਕੁੱਲ ਨਹੀਂ! ਮੈਂ ਖ਼ੁਦ ਇੱਕ ਇਸਰਾਏਲੀ, ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੀ ਗੋਤ ਵਿਚੋਂ ਹਾਂ।

2ਨਹੀਂ, ਪਰਮੇਸ਼ਵਰ ਨੇ ਇਸਰਾਏਲੀ ਲੋਕਾਂ ਨੂੰ ਤਿਆਗਿਆ ਨਹੀਂ, ਜਿਸ ਨੂੰ ਉਸ ਨੇ ਸ਼ੁਰੂ ਤੋਂ ਹੀ ਚੁਣਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? ਏਲੀਯਾਹ ਨਬੀ ਨੇ ਇਸਰਾਏਲ ਦੇ ਲੋਕਾਂ ਬਾਰੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ,

3“ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਮਾਰਿਆ ਅਤੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.