ਰੂਥ 3

ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।”

Ruth 3:5 (UKJV) And she said unto her, All that you says unto me I will do.

3ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਕਰ, ਪਰ ਜਦੋਂ ਤੱਕ ਉਹ ਖਾਣਾ-ਪੀਣਾ ਖਤਮ ਨਾ ਕਰ ਲਵੇ, ਉਸ ਨੂੰ ਇਹ ਨਾ ਦੱਸੋ ਕਿ ਤੁਸੀਂ ਉੱਥੇ ਹੋ।

4ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”

5ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।”

6ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।

7ਜਦੋਂ ਬੋਅਜ਼ ਖਾ ਪੀ ਹਟਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਦਾਣੇ ਦੇ ਢੇਰ ਦੇ ਸਿਰੇ ਉੱਤੇ ਲੇਟਣ ਲਈ ਗਿਆ। ਤਦ ਰੂਥ ਚੁੱਪ-ਚਾਪ ਨੇੜੇ ਆਈ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.