ਰੂਥ 3

ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।

Ruth 3:6 (UKJV) And she went down unto the floor, and did according to all that her mother in law bade her.

4ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”

5ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।”

6ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।

7ਜਦੋਂ ਬੋਅਜ਼ ਖਾ ਪੀ ਹਟਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਦਾਣੇ ਦੇ ਢੇਰ ਦੇ ਸਿਰੇ ਉੱਤੇ ਲੇਟਣ ਲਈ ਗਿਆ। ਤਦ ਰੂਥ ਚੁੱਪ-ਚਾਪ ਨੇੜੇ ਆਈ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ।

8ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਔਰਤ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.