ਸਰੇਸ਼ਟ 4

ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।

Song of Solomon 4:12 (UKJV) A garden enclosed is my sister, my spouse; a spring shut up, a fountain sealed.

10ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ! ਤੇਰਾ ਪਿਆਰ ਦਾਖ਼ਰਸ ਨਾਲੋਂ, ਅਤੇ ਤੇਰੀ ਅਤਰ ਦੀ ਸੁਗੰਧ ਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!

11ਹੇ ਮੇਰੀ ਵਹੁਟੀ, ਤੇਰੇ ਬੁੱਲ੍ਹਾਂ ਤੋਂ ਮਿਠਾਸ ਨਿਕਲਦੀ ਹੈ, ਦੁੱਧ ਅਤੇ ਸ਼ਹਿਦ ਤੇਰੀ ਜੀਭ ਦੇ ਹੇਠਾਂ ਹਨ, ਤੇਰੇ ਕੱਪੜਿਆਂ ਦੀ ਖੁਸ਼ਬੂ ਲਬਾਨੋਨ ਦੀ ਖੁਸ਼ਬੂ ਵਰਗੀ ਹੈ।

12ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।

13ਤੇਰੇ ਪੌਦੇ ਅਨਾਰ ਦੇ ਬਾਗ ਹਨ ਚੰਗੇ ਫਲਾਂ ਨਾਲ, ਮਹਿੰਦੀ ਅਤੇ ਨਾਰਦ,

14ਨਾਰਦ ਅਤੇ ਕੇਸਰ, ਕੈਲਾਮਸ ਅਤੇ ਦਾਲਚੀਨੀ, ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ, ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.