ਸਰੇਸ਼ਟ 4

ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ! ਤੇਰਾ ਪਿਆਰ ਦਾਖ਼ਰਸ ਨਾਲੋਂ, ਅਤੇ ਤੇਰੀ ਅਤਰ ਦੀ ਸੁਗੰਧ ਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!

Song of Solomon 4:10 (UKJV) How fair is your love, my sister, my spouse! how much better is your love than wine! and the smell of yours ointments than all spices!

8ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ, ਲਬਾਨੋਨ ਤੋਂ ਮੇਰੇ ਨਾਲ ਆ। ਅਮਾਨਾ ਦੀ ਚੋਟੀ ਤੋਂ, ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ, ਸ਼ੇਰਾਂ ਦੇ ਘੋਰਨਿਆ ਤੋਂ ਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।

9ਹੇ ਪਿਆਰੀ ਮੇਰੀ ਵਹੁਟੀ, ਤੂੰ ਮੇਰਾ ਦਿਲ ਚੁਰਾ ਲਿਆ ਹੈ, ਤੇਰੀਆਂ ਅੱਖਾਂ ਦੀ ਇੱਕ ਝਲਕ ਨਾਲ ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ ਤੂੰ ਮੇਰਾ ਦਿਲ ਚੁਰਾ ਲਿਆ ਹੈ।

10ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ! ਤੇਰਾ ਪਿਆਰ ਦਾਖ਼ਰਸ ਨਾਲੋਂ, ਅਤੇ ਤੇਰੀ ਅਤਰ ਦੀ ਸੁਗੰਧ ਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!

11ਹੇ ਮੇਰੀ ਵਹੁਟੀ, ਤੇਰੇ ਬੁੱਲ੍ਹਾਂ ਤੋਂ ਮਿਠਾਸ ਨਿਕਲਦੀ ਹੈ, ਦੁੱਧ ਅਤੇ ਸ਼ਹਿਦ ਤੇਰੀ ਜੀਭ ਦੇ ਹੇਠਾਂ ਹਨ, ਤੇਰੇ ਕੱਪੜਿਆਂ ਦੀ ਖੁਸ਼ਬੂ ਲਬਾਨੋਨ ਦੀ ਖੁਸ਼ਬੂ ਵਰਗੀ ਹੈ।

12ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.