7ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ, ਤੇਰੇ ਵਿੱਚ ਕੋਈ ਕਮੀ ਨਹੀਂ ਹੈ।
8ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ, ਲਬਾਨੋਨ ਤੋਂ ਮੇਰੇ ਨਾਲ ਆ। ਅਮਾਨਾ ਦੀ ਚੋਟੀ ਤੋਂ, ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ, ਸ਼ੇਰਾਂ ਦੇ ਘੋਰਨਿਆ ਤੋਂ ਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।
9ਹੇ ਪਿਆਰੀ ਮੇਰੀ ਵਹੁਟੀ, ਤੂੰ ਮੇਰਾ ਦਿਲ ਚੁਰਾ ਲਿਆ ਹੈ, ਤੇਰੀਆਂ ਅੱਖਾਂ ਦੀ ਇੱਕ ਝਲਕ ਨਾਲ ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ ਤੂੰ ਮੇਰਾ ਦਿਲ ਚੁਰਾ ਲਿਆ ਹੈ।
10ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ! ਤੇਰਾ ਪਿਆਰ ਦਾਖ਼ਰਸ ਨਾਲੋਂ, ਅਤੇ ਤੇਰੀ ਅਤਰ ਦੀ ਸੁਗੰਧ ਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!
11ਹੇ ਮੇਰੀ ਵਹੁਟੀ, ਤੇਰੇ ਬੁੱਲ੍ਹਾਂ ਤੋਂ ਮਿਠਾਸ ਨਿਕਲਦੀ ਹੈ, ਦੁੱਧ ਅਤੇ ਸ਼ਹਿਦ ਤੇਰੀ ਜੀਭ ਦੇ ਹੇਠਾਂ ਹਨ, ਤੇਰੇ ਕੱਪੜਿਆਂ ਦੀ ਖੁਸ਼ਬੂ ਲਬਾਨੋਨ ਦੀ ਖੁਸ਼ਬੂ ਵਰਗੀ ਹੈ।