5ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।
6ਜਦ ਤੱਕ ਦਿਨ ਨਹੀਂ ਢਲਦਾ ਹੈ ਅਤੇ ਪਰਛਾਵੇਂ ਭੱਜ ਨਹੀਂ ਜਾਂਦੇ, ਮੈਂ ਗੰਧਰਸ ਦੇ ਪਹਾੜ ਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।
7ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ, ਤੇਰੇ ਵਿੱਚ ਕੋਈ ਕਮੀ ਨਹੀਂ ਹੈ।
8ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ, ਲਬਾਨੋਨ ਤੋਂ ਮੇਰੇ ਨਾਲ ਆ। ਅਮਾਨਾ ਦੀ ਚੋਟੀ ਤੋਂ, ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ, ਸ਼ੇਰਾਂ ਦੇ ਘੋਰਨਿਆ ਤੋਂ ਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।
9ਹੇ ਪਿਆਰੀ ਮੇਰੀ ਵਹੁਟੀ, ਤੂੰ ਮੇਰਾ ਦਿਲ ਚੁਰਾ ਲਿਆ ਹੈ, ਤੇਰੀਆਂ ਅੱਖਾਂ ਦੀ ਇੱਕ ਝਲਕ ਨਾਲ ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ ਤੂੰ ਮੇਰਾ ਦਿਲ ਚੁਰਾ ਲਿਆ ਹੈ।