3ਤੇਰੇ ਬੁੱਲ ਲਾਲ ਰੰਗ ਦੀ ਡੋਰੀ ਵਰਗੇ ਹਨ, ਤੇਰੀ ਬੋਲੀ ਕਿੰਨੀ ਪਿਆਰੀ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁਕੜਿਆਂ ਵਾਗੂੰ ਹਨ।
4ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ, ਜੋ ਪੱਥਰਾਂ ਨਾਲ ਬਣੀ ਹੋਈ ਹੈ, ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ, ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।
5ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।
6ਜਦ ਤੱਕ ਦਿਨ ਨਹੀਂ ਢਲਦਾ ਹੈ ਅਤੇ ਪਰਛਾਵੇਂ ਭੱਜ ਨਹੀਂ ਜਾਂਦੇ, ਮੈਂ ਗੰਧਰਸ ਦੇ ਪਹਾੜ ਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।
7ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ, ਤੇਰੇ ਵਿੱਚ ਕੋਈ ਕਮੀ ਨਹੀਂ ਹੈ।