ਸਰੇਸ਼ਟ 4

ਜਦ ਤੱਕ ਦਿਨ ਨਹੀਂ ਢਲਦਾ ਹੈ ਅਤੇ ਪਰਛਾਵੇਂ ਭੱਜ ਨਹੀਂ ਜਾਂਦੇ, ਮੈਂ ਗੰਧਰਸ ਦੇ ਪਹਾੜ ਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।

Song of Solomon 4:6 (UKJV) Until the day break, and the shadows flee away, I will get me to the mountain of myrrh, and to the hill of frankincense.

4ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ, ਜੋ ਪੱਥਰਾਂ ਨਾਲ ਬਣੀ ਹੋਈ ਹੈ, ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ, ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।

5ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।

6ਜਦ ਤੱਕ ਦਿਨ ਨਹੀਂ ਢਲਦਾ ਹੈ ਅਤੇ ਪਰਛਾਵੇਂ ਭੱਜ ਨਹੀਂ ਜਾਂਦੇ, ਮੈਂ ਗੰਧਰਸ ਦੇ ਪਹਾੜ ਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।

7ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ, ਤੇਰੇ ਵਿੱਚ ਕੋਈ ਕਮੀ ਨਹੀਂ ਹੈ।

8ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ, ਲਬਾਨੋਨ ਤੋਂ ਮੇਰੇ ਨਾਲ ਆ। ਅਮਾਨਾ ਦੀ ਚੋਟੀ ਤੋਂ, ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ, ਸ਼ੇਰਾਂ ਦੇ ਘੋਰਨਿਆ ਤੋਂ ਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.