1ਹੇ ਮੇਰੀ ਪਿਆਰੀ, ਤੂੰ ਕਿੰਨੀ ਸੋਹਣੀ ਹੈ! ਹੇ, ਤੂੰ ਕਿੰਨੀ ਸੋਹਣੀ ਹੈ! ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰ ਵਰਗੀਆਂ ਹਨ, ਤੇਰੇ ਵਾਲ ਗਿਲਆਦ ਦੀਆਂ, ਪਹਾੜੀਆਂ ਤੋਂ ਉੱਤਰਦੇ ਬੱਕਰੀਆਂ ਦੇ ਇੱਜੜ ਵਰਗੇ ਹਨ।
2ਤੇਰੇ ਦੰਦ ਮੁੰਨੀਆ ਹੋਈਆਂ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉੱਪਰ ਆਈਆਂ ਹਨ, ਅਤੇ ਹਰੇਕ ਦੇ ਆਪਣੇ ਜੁੜਵਾਂ ਬੱਚੇ ਹਨ, ਉਹਨਾਂ ਵਿੱਚੋਂ ਕੋਈ ਵੀ ਇਕੱਲੀ ਨਹੀਂ ਹੈ।
3ਤੇਰੇ ਬੁੱਲ ਲਾਲ ਰੰਗ ਦੀ ਡੋਰੀ ਵਰਗੇ ਹਨ, ਤੇਰੀ ਬੋਲੀ ਕਿੰਨੀ ਪਿਆਰੀ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁਕੜਿਆਂ ਵਾਗੂੰ ਹਨ।
4ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ, ਜੋ ਪੱਥਰਾਂ ਨਾਲ ਬਣੀ ਹੋਈ ਹੈ, ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ, ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।
5ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।